ਪਹਿਲੀ ਵਾਰ ਅਮਰੀਕਾ ‘ਚ ਭਾਰਤੀ ਦੂਤਾਵਾਸ ਪਹੁੰਚੇ ਸੁੰਦਰ ਪਿਚਾਈ, ਇਨ੍ਹਾਂ ਮੁੱਦਿਆਂ ‘ਤੇ ਰਾਜਦੂਤ ਨਾਲ ਕੀਤੀ ਗੱਲਬਾਤ

Rajneet Kaur
2 Min Read

ਨਿਊਜ਼ ਡੈਸਕ: ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਭਾਰਤੀ ਮੂਲ ਦੇ ਸੁੰਦਰ ਪਿਚਾਈ ਪਹਿਲੀ ਵਾਰ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਪਹੁੰਚੇ । ਇਥੇ ਉਨ੍ਹਾਂ ਨੇ  ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਵਿਚ ਤਕਨਾਲੋਜੀ ਕੰਪਨੀ ਦੀਆਂ ਗਤੀਵਿਧੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ।

ਭਾਰਤੀ ਮੂਲ ਦੇ ਸੁੰਦਰ ਪਿਚਾਈ ਨੇ ਟਵੀਟ ਕੀਤਾ ਕਿ , ”ਪਿਛਲੇ ਹਫਤੇ ਭਾਰਤੀ ਦੂਤਾਵਾਸ ‘ਚ ਮਹੱਤਵਪੂਰਨ ਚਰਚਾ ਲਈ ਰਾਜਦੂਤ ਸੰਧੂ ਦਾ ਧੰਨਵਾਦ। ਪਿਚਾਈ ਨੇ ਕਿਹਾ ਕਿ ਮੀਟਿੰਗ ਦੌਰਾਨ ਅਸੀਂ ਭਾਰਤ ਵਿੱਚ ਡਿਜੀਟਲਾਈਜ਼ੇਸ਼ਨ ਦੇ ਮੌਕਿਆਂ ਅਤੇ ਇਸਦੇ ਪ੍ਰਤੀ ਗੂਗਲ ਦੀ ਵਚਨਬੱਧਤਾ ਅਤੇ ਭਾਰਤ ਦੇ ਡਿਜੀਟਲ ਭਵਿੱਖ ਬਾਰੇ ਚਰਚਾ ਕੀਤੀ। ਦੱਸ ਦੇਈਏ ਕਿ ਸੁੰਦਰ ਪਿਚਾਈ ਨੂੰ ਇਸ ਸਾਲ ਜਨਵਰੀ ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਇਹ ਤਕਨੀਕ ਹੈ ਜੋ ਸਾਡੇ ਵਿਚਾਰਾਂ ਨੂੰ ਸਾਰਿਆਂ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਗੂਗਲ ਦੇ ਨਾਲ ਗਿਆਨ ਅਤੇ ਤਕਨਾਲੋਜੀ ਭਾਈਵਾਲੀ ਰਾਹੀਂ ਭਾਰਤ-ਅਮਰੀਕਾ ਵਪਾਰਕ ਵਿਸਤਾਰ ‘ਤੇ ਚਰਚਾ ਕੀਤੀ। ਗੂਗਲ ਨੇ ਪਿਚਾਈ ਦੀ ਅਗਵਾਈ ‘ਚ ਭਾਰਤ ‘ਚ 10 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੀ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਹੈ।

ਭਾਰਤੀ ਰਾਜਦੂਤ ਨਾਲ ਮੁਲਾਕਾਤ ਦੌਰਾਨ ਪਿਚਾਈ ਨੇ ਡਿਜੀਟਲਾਈਜ਼ੇਸ਼ਨ ਦੇ ਖੇਤਰ ਵਿੱਚ ਭਾਰਤ ਵੱਲੋਂ ਚੁੱਕੇ ਗਏ ਕਈ ਕਦਮਾਂ ਦੀ ਸ਼ਲਾਘਾ ਕੀਤੀ। ਸੰਧੂ ਨੇ ਕਿਹਾ ਕਿ ਗੂਗਲ ਭਾਰਤ ਦੇ ਡਿਜੀਟਲ ਪਰਿਵਰਤਨ ਵਿੱਚ ਇੱਕ ਪ੍ਰਮੁੱਖ ਭਾਈਵਾਲ ਹੈ। ਇਸ ਤੋਂ ਇਲਾਵਾ ਗੂਗਲ ਅਤੇ ਇਸ ਦੀ ਭਾਈਵਾਲ ਕੰਪਨੀ ਅਲਫਾਬੇਟ ਨੇ ਕੋਵਿਡ ਸੰਕਟ ਦੇ ਸਮੇਂ ਭਾਰਤ ਦਾ ਬਹੁਤ ਸਮਰਥਨ ਕੀਤਾ ਸੀ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment