ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਗ੍ਰਿਫਤਾਰੀ ਦੇ ਵਾਰੰਟ ਜਾਰੀ ! ਜਾਣੋ ਕੀ ਹੈ ਮਾਮਲਾ

TeamGlobalPunjab
1 Min Read

ਨਿਊਜ਼ ਡੈਸਕ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਈਰਾਨ ਨੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਹਨ। ਈਰਾਨ ਨੇ ਮਾਮਲੇ ‘ਚ ਇੰਟਰਪੋਲ ਤੋਂ ਰਾਸ਼ਟਰਪਤੀ ਟਰੰਪ ਸਣੇ ਦਰਜਨਾਂ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ‘ਚ ਸਹਾਇਤਾ ਮੰਗੀ ਹੈ। ਖਬਰਾਂ ਮੁਤਾਬਕ, ਸੋਮਵਾਰ ਨੂੰ ਇੱਕ ਸਥਾਨਕ ਐਡਵੋਕੇਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਟਰੰਪ ਦੇ ਖਿਲਾਫ ਇਹ ਗ੍ਰਿਫਤਾਰੀ ਵਾਰੰਟ ਬਗਦਾਦ ‘ਚ ਹੋਏ ਉਸ ਡਰੋਨ ਹਮਲੇ ਲਈ ਜਾਰੀ ਹੋਇਆ ਹੈ, ਜਿਸ ਵਿੱਚ ਈਰਾਨ ਦੇ ਟਾਪ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋਈ ਸੀ।

ਈਰਾਨ ਦੇ ਇਸ ਵਾਰੰਟ ਨਾਲ ਚਾਹੇ ਹੀ ਅਮਰੀਕੀ ਰਾਸ਼ਟਰਪਤੀ ਦੇ ਗ੍ਰਿਫਤਾਰ ਹੋਣ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਸ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਵਧਣਾ ਤੈਅ ਹੈ। ਦੱਸ ਦਈਏ ਕਿ ਵਿਸ਼ਵ ਸ਼ਕਤੀਆਂ ਦੇ ਨਾਲ ਤਹਿਰਾਨ ਦੀ ਪਰਮਾਣੂ ਡੀਲ ਨਾਲ ਅਮਰੀਕਾ ਨੇ ਖੁਦ ਨੂੰ ਵੱਖ ਕਰਦੇ ਹੋਏ ਉਸ ‘ਤੇ ਤਮਾਮ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ ਹੀ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਭਰੀ ਹਾਲਤ ਬਣੀ ਹੋਈ ਹੈ।

Share this Article
Leave a comment