ਕੈਲੇਫੋਰਨੀਆ : ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ । 70 ਸਾਲਾਂ ਬਾਅਦ ਅਗਵਾ ਹੋਇਆ ਬੱਚਾ ਸੁਰੱਖਿਅਤ ਅਤੇ ਤੰਦਰੁਸਤ ਮਿਲਿਆ ਹੈ। ਲੁਇਸ ਆਰਮੰਡੋ ਏਲਬਿਨੋ ਸਿਰਫ ਛੇ ਸਾਲ ਦਾ ਸੀ ਜਦੋਂ ਉਸਨੂੰ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਇੱਕ ਔਰਤ ਕੈਂਡੀ ਦੇਣ ਦੇ ਬਹਾਨੇ ਨਾਲ ਲੈ ਗਈ ਸੀ। ਉਸ ਸਮੇਂ ਉਹ ਆਪਣੇ ਸਭਤੋਂ ਵੱਡੇ ਭਰਾ ਰੋਜਰ ਨਾਲ ਖੇਡ ਰਿਹਾ ਸੀ।
ਲੜਕੇ ਦੀ ਭਾਲ ਵਿੱਚ ਕਾਫ਼ੀ ਖੋਜ ਕੀਤੀ ਗਈ ਪਰ ਉਹ ਕਦੇ ਨਹੀਂ ਮਿਲਿਆ। ਹਾਲਾਂਕਿ 2020 ਵਿੱਚ ਸਭ ਕੁਝ ਬਦਲ ਗਿਆ ਜਦੋਂ ਉਸਦੀ ਭਤੀਜੀ ਨੇ ਸਿਰਫ ਮਨੋਰੰਜਨ ਲਈ ਇੱਕ ਆਨਲਾਈਨ DNA ਟੈਸਟ ਕਰਵਾਇਆ ਅਤੇ ਨਤੀਜਾ ਉਲਟ ਤਟ `ਤੇ ਰਹਿਣ ਵਾਲੇ ਇੱਕ ਸੀਨੀਅਰ ਨਾਗਰਿਕ ਨਾਲ 22 ਫ਼ੀਸਦੀ ਮਿਲ ਰਿਹਾ ਸੀ।
63 ਸਾਲਾ ਏਲਿਡਾ ਏਲੇਕਵਿਨ ਨੇ ਸੈਨਤ ਜੋਸ ਨੇ ਦੱਸਿਆ ਕਿ ਇਸ ਸਾਲ ਜੂਨ ਵਿੱਚ ਡੀਐੱਨਏ ਟੈਸਟ ਦੇ ਨਤੀਜੇ ਪੁਲਿਸ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਸਾਲਾਂ ਤੱਕ ਇੰਟਰਨੈੱਟ ਅਤੇ ਪੁਰਾਣੇ ਅਖਬਾਰਾਂ ਦੀਆਂ ਕਟਿੰਗਜ਼ ਨੂੰ ਖੰਗਾਲਿਆ। ਓਕਲੈਂਡ ਪੁਲਿਸ ਦੇ ਜਾਂਚਕਰਤਾਵਾਂ ਨੇ ਮੰਨਿਆ ਕਿ ਇਹ ਇੱਕ ਮਹੱਤਵਪੂਰਣ ਸੁਰਾਗ ਸੀ। ਪੁਲਿਸ ਨੇ ਏਲਬਿਨੋ ਨੂੰ ਟ੍ਰੈਕ ਕੀਤਾ ਅਤੇ ਇੱਕ ਨਵਾਂ ਡੀਐੱਨਏ ਸੈਂਪਲ ਦਿੱਤਾ, ਜਿਸਦਾ ਮਿਲਾਨ ਏਲੇਕਵਿਨ ਦੀ ਮਾਂ (ਏਲਬਿਨੋ ਦੀ ਭੈਣ) ਨਾਲ ਹੋਇਆ।
ਕੁਝ ਹੀ ਸਮੇਂ ਬਾਅਦ ਏਲਬਿਨੋ ਅਤੇ ਉਸਦੇ ਕੁਝ ਰਿਸ਼ਤੇਦਾਰਾਂ ਨੂੰ ਐੱਫਬੀਆਈ ਵੱਲੋਂ ਉਸਦੇ ਲੰਬੇ ਸਮੇਂ ਤੋਂ ਗੁਆਚੇ ਪਰਿਵਾਰ ਨਾਲ ਮਿਲਣ ਲਈ ਓਕਲੈਂਡ ਲਿਆਂਦਾ ਗਿਆ। ਉਸਦੀ ਭਤੀਜੀ ਨੇ ਦੱਸਿਆ ਕਿ 70 ਤੋਂ ਜ਼ਿਆਦਾ ਸਾਲਾਂ ਤੱਕ ਏਲਬਿਨੋ ਲਾਪਤਾ ਰਿਹਾ, ਉਹ ਹਮੇਸ਼ਾ ਆਪਣੇ ਪਰਿਵਾਰ ਦੇ ਦਿਲਾਂ ਵਿੱਚ ਸੀ । ਮਰਨ ਤੋਂ ਪਹਿਲਾਂ ਉਸਦੀ ਮਾਂ ਨੇ ਕਦੇ ਉਮੀਦ ਨਹੀਂ ਛੱਡੀ ਕਿ ਉਸਦਾ ਪੁੱਤਰ ਜਿੰਦਾ ਹੈ ਅਤੇ ਏਲੇਕਵਿਨ ਨੇ ਦੱਸਿਆ ਕਿ ਉਸਨੇ ਆਪਣੇ ਬਟੂਏ ਵਿੱਚ ਉਸਦੇ ਅਗਵਾ ਬਾਰੇ ਇੱਕ ਅਖ਼ਬਾਰ ਦੀ ਕਟਿੰਗ ਰੱਖੀ ਹੋਈ ਸੀ।
ਦੱਸ ਦੇਈਏ ਕਿ 70 ਸਾਲ ਪਹਿਲਾਂ ਗੁਆਚਿਆ ਬੱਚਾ ਜਦੋਂ ਘਰ ਪਰਤਿਆ ਤਾਂ ਉਹ ਰਿਟਾਇਰਡ ਫਾਇਰ ਫਾਈਟਰ ਅਤੇ ਮਰੀਨ ਕੋਰਪਸ ਦਾ ਸਾਬਕਾ ਜਵਾਨ ਸਨ। ਐਲਬੀਨੋ ਪਿਛਲੇ ਜੂਨ ਵਿੱਚ 79 ਸਾਲ ਦਾ ਹੋ ਗਿਆ ਸੀ। ਜਦੋਂ ਐਲਬੀਨੋ ਘਰ ਪਹੁੰਚਿਆ ਤਾਂ ਉਸਨੇ ਆਪਣੇ ਵੱਡੇ ਭਰਾ ਰੋਜਰ ਨੂੰ ਦੇਖਿਆ। ਜਿਨ੍ਹਾਂ ਦੀ ਉਮਰ 82 ਸਾਲ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।