ਗੋਲੀਬਾਰੀ ਤੋਂ ਬਾਅਦ ਬਾਲਟੀਮੋਰ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

Global Team
1 Min Read

ਬਾਲਟੀਮੋਰ- ਬਾਲਟੀਮੋਰ ਕਾਊਂਟੀ ਪੁਲਿਸ ਦੇ ਹੱਥ ਵੱਡੀ ਸਫਲਤਾ ਉਸ ਵੇਲੇ ਲੱਗੀ ਜਦੋਂ ਇੱਥੇ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ਇਹ ਵਿਅਕਤੀ ਗੋਲੀਬਾਰੀ ਵਿੱਚ ਸ਼ਾਮਲ ਸੀ।

ਅਧਿਕਾਰੀਆਂ ਨੇ ਬਰਲਿਨਰ ਪੀਐਲ ਦੇ 9900 ਬਲਾਕ ਨੂੰ ਦੁਪਹਿਰ 3:15 ਵਜੇ ਲਗਭਗ ਇਸ ਮਾਮਲੇ ਦਾ ਜਵਾਬ ਦਿੱਤਾ ਗਿਆ।  ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਤਾਂ ਉਨ੍ਹਾਂ ਦੇਖਿਆ ਕਿ ਇੱਕ 42 ਸਾਲਾ ਵਿਅਕਤੀ ਤੜਪ ਰਿਹਾ ਹੈ ਜਿਸ ਨੂੰ ਗੋਲੀ ਲੱਗ ਹੈ। ਇਸ ਦੌਰਾਨ ਜਦੋਂ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤਾਂ ਪੀੜਤ ਨੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਹਿਚਾਣਾ ਟਾਇਰਨ ਕੌਲਕ ਵਜੋਂ ਹੋਈ ਹੈ।

ਇਸ ਮਸਲੇ ‘ਚ ਪੁਲਿਸ ਵੱਲੋਂ ਕਾਉਂਟੀ ਦੇ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਐਲੀਜਾਹ ਸੈਟਲਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਲਜ਼ਮ ਖਿਲਾਫ ਕਤਲ, ਡਕੈਤੀ ਅਤੇ ਘਟਨਾ ਦੌਰਾਨ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਸੈਟਲਰ ਨੂੰ ਬਾਲਟੀਮੋਰ ਕਾਉਂਟੀ ਡਿਟੈਂਸ਼ਨ ਸੈਂਟਰ ਵਿੱਚ ਜ਼ਮਾਨਤ ਦੀ ਸਮੀਖਿਆ ਦੀ ਸੁਣਵਾਈ ਤੱਕ ਬਿਨਾਂ ਕਿਸੇ ਬਾਂਡ ਦੇ ਰੱਖਿਆ ਗਿਆ ਹੈ।

Share this Article
Leave a comment