ਚੰਡੀਗੜ੍ਹ ਦੇ GMCH-32 ‘ਚ ਸੁਰੱਖਿਆ ਕਰਮਚਾਰੀ ਦੀ ਨੌਜਵਾਨਾਂ ਨੇ ਕੀਤੀ ਕੁੱਟਮਾਰ, ਮੌਤ

TeamGlobalPunjab
2 Min Read

ਚੰਡੀਗੜ੍ਹ: ਜੀਐਮਸੀਐਚ-32 ਦੀ ਐਮਰਜੈਂਸੀ ‘ਚ ਜ਼ਖ਼ਮੀ ਨੌਜਵਾਨ ਦੇ ਨਾਲ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ‘ਤੇ ਕੁੱਝ ਨੇ ਸੁਰੱਖਿਆ ਕਰਮਚਾਰੀ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਨੂੰ ਵੈਂਟੀਲੇਟਰ ‘ਤੇ ਰੱਖਣਾ ਪਿਆ। ਇਲਾਜ ਦੌਰਾਨ ਉਸ ਨੇ ਸੋਮਵਾਰ ਸਵੇਰੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੀ ਪਹਿਚਾਣ 51 ਸਾਲਾ ਸ਼ਾਮ ਸੁੰਦਰ ਵਜੋਂ ਹੋਈ ਹੈ। ਸੈਕਟਰ 34 ਥਾਣਾ ਪੁਲਿਸ ਨੇ ਮੁਲਜ਼ਮਾਂ ‘ਚ ਸ਼ਾਮਲ ਚਾਰ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਵਾਰਦਾਤ ਕਰਨ ਵਾਲੇ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਪੁਲਿਸ ਨੇ ਕਤਲ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੁਰੱਖਿਆ ਕਰਮਚਾਰੀ ਸੁਰੇਂਦਰ ਕੁਮਾਰ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹਸਪਤਾਲ ਵਿੱਚ ਇੱਕ ਐਕਸੀਡੇਂਟ ਕੇਸ ਆਇਆ ਸੀ। ਹਾਦਸੇ ‘ਚ ਜ਼ਖ਼ਮੀ ਨੌਜਵਾਨ ਨੂੰ ਲਗਭਗ ਅੱਠ ਤੋਂ 10 ਲੋਕ ਲੈ ਕੇ ਆਏ ਸਨ ਉਸਦੀ ਹਾਲਤ ਵੇਖ ਦੇ ਹੀ ਡਾਕਟਰ ਨੇ ਉਸ ਨੂੰ ਐਮਰਜੈਂਸੀ ਵਿੱਚ ਸ਼ਿਫਟ ਕਰਨ ਦੀ ਸਲਾਹ ਦਿੱਤੀ।

ਇਸ ਦੌਰਾਨ ਜ਼ਖ਼ਮੀ ਦੇ ਨਾਲ ਆਏ ਸਾਰੇ ਨੌਜਵਾਨ ਐਮਰਜੈਂਸੀ ਵਿੱਚ ਦਾਖਲ ਹੋਣ ਲੱਗੇ। ਐਮਰਜੈਂਸੀ ਡਿਊਟੀ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਨੂੰ ਕਿਹਾ ਕਿ ਐਮਰਜੈਂਸੀ ਵਿੱਚ ਭੀੜ ਲਗਾਉਣਾ ਮਨ੍ਹਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਹਸਪਤਾਲ ਪ੍ਰਸ਼ਾਸਨ ਨੇ ਵੀ ਸਖਤੀ ਦੇ ਆਦੇਸ਼ ਦਿੱਤੇ ਹਨ। ਇਸ ਵਜ੍ਹਾ ਕਾਰਨ ਦੋ ਤੋਂ ਤਿੰਨ ਲੋਕ ਜ਼ਖ਼ਮੀ ਦੇ ਨਾਲ ਜਾ ਸਕਦੇ ਹਨ। ਇਸ ਗੱਲ ‘ਤੇ ਭੜਕੇ ਨੌਜਵਾਨ ਸੁਰੱਖਿਆ ਕਰਮਚਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋ ਗਏ।

Share this Article
Leave a comment