ਸਿੱਖਾਂ ਤੇ ਮੁਸਲਮਾਨਾਂ ਦੇ ਹੱਕਾਂ ਲਈ ਸ਼ੁਰੂ ਹੋਏ ਸੰਘਰਸ਼ ‘ਚ ਸ਼ਾਮਲ ਹੋਇਆ ਕੈਨੇਡਾ ਦਾ ਇਕ ਹੋਰ ਸ਼ਹਿਰ

TeamGlobalPunjab
1 Min Read

ਓਨਟਾਰੀਓ: ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕਾਂ ਲਈ ਸ਼ੁਰੂ ਹੋਏ ਸੰਘਰਸ਼ ‘ਚ ਸ਼ਾਮਲ ਹੋਣ ਲਾਇ ਕੈਨੇਡਾ ਦਾ ਇੱਕ ਹੋਰ ਸ਼ਹਿਰ ਅੱਗੇ ਆਇਆ ਹੈ। ਕਿਊਬੈਕ ਦੇ ਵਿਵਾਦਤ ਬਿੱਲ-21 ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਬਰਲਿੰਗਟਨ ਸ਼ਹਿਰ ਦੀ ਕੌਂਸਲ ਨੇ ਮਤਾ ਪਾਸ ਕੀਤਾ ਹੈ।

ਕੌਂਸਲ ਵਲੋਂ ਬਿੱਲ-21 ਵਿਰੁੱਧ ਕਾਨੂੰਨੀ ਲੜਾਈ ‘ਚ ਸਿੱਖ ਆਰਗੇਨਾਈਜ਼ੇਸ਼ਨ ਅਤੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।

ਬਰਲਿੰਗਟਨ ਵਲੋਂ ਪਾਸ ਕੀਤੇ ਮਤੇ ਵਿੱਚ ਬਿੱਲ-21 ਨੂੰ ਪੱਖਪਾਤੀ ਆਖਦਿਆ ਇਹ ਕਿਹਾ ਗਿਆ ਹੈ ਕਿ ਇਹ ਨਾਂ ਸਿਰਫ਼ ਧਾਰਮਿਕ ਹੱਕਾਂ ਦੀ ਉਲੰਘਣਾ ਕਰਦਾ ਹੈ ਬਲਕਿ ਘੱਟ ਗਿਣਤੀਆਂ ਤੋਂ ਰੁਜ਼ਗਾਰ ਖੋਹੇ ਜਾਣ ਦਾ ਕਾਰਨ ਵੀ ਬਣ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ, ਵਿਨੀਪੈਗ, ਕੈਲਗਰੀ ਅਤੇ ਬਰੈਂਪਟਨ ਵੀ ਆਪਣਾ ਵਿਰੋਧ ਦਰਜ ਕਰਵਾ ਚੁੱਕੇ ਹਨ।

- Advertisement -

Share this Article
Leave a comment