ਵੈਸਟਜੈਟ ਨੇ ਕੋਵਿਡ ਪਾਬੰਦੀਆਂ ਵਿਚਾਲੇ 20 ਫੀਸਦੀ ਉਡਾਣਾਂ ਕੀਤੀਆਂ ਰੱਦ

TeamGlobalPunjab
2 Min Read

ਕੈਲਗਰੀ: ਵੈਸਟਜੈਟ ਚਲ ਰਹੀਆਂ ਕੋਵਿਡ ਪਾਬੰਦੀਆਂ ਦੇ ਵਿਚਾਲੇ ਮਾਰਚ ‘ਚ ਹੋਰ ਉਡਾਣਾਂ ਨੂੰ ਰੱਦ ਕਰਨ ਜਾ ਰਹੀ ਹੈ। ਕੈਲਗਰੀ ਅਧਾਰਿਤ ਏਅਰਲਾਈਨ ਫੈਡਰਲ ਸਰਕਾਰ ਨੂੰ ਕੋਵਿਡ 19 ਯਾਤਰਾ ਉਪਾਵਾਂ ਨੂੰ ਰੱਦ ਕਰਨ ਲਈ ਦਬਾਅ ਪਾ ਰਹੀ ਹੈ। ਜਿਸ ‘ਚ ਕੁਆਰੰਨਟੀਨ ਨੂੰ ਖਤਮ ਕਰਵਾਉਣਾ ਵੱਡਾ ਮੁੱਦਾ ਹੈ।

ਏਅਰਲਾਈਨ ਦਾ ਕਹਿਣਾ ਹੈ ਕਿ ਅਗਲੇ ਮਹੀਨੇ 20 ਫੀਸਦੀ ਉਡਾਣਾਂ ਬੰਦ ਕੀਤੀਆਂ ਜਾ ਰਹੀਆਂ ਹਨ ਤੇ ਇਹ ਸਟਾਫਿੰਗ ਪੱਧਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਓਮੀਕਰੋਨ ਚੁਣੌਤੀਆਂ ਦੇ ਕਾਰਨ ਹੈ। ਵੈਸਟਜੈਟ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਰਵਾਨਗੀ ਤੇ ਪਹੁੰਚਣ ਤੋਂ ਪਹਿਲਾਂ ਮੌਜੂਦਾ ਲਾਜ਼ਮੀ ਟੈਸਟਿੰਗ ਦੀ ਬਜਾਏ ਸਿਰਫ ਪਹੁੰਚਣ ‘ਤੇ ਸਿਰਫ ਸਮੇਂ-ਸਮੇਂ ਤੇ ਟੈਸਟ ਕੀਤਾ ਜਾਣਾ ਚਾਹੀਦਾ ਹੈ।

ਵੈਸਟਜੈਟ ਦੇ ਸੀਈਓ ਹੈਰੀ ਟੇਲਰ ਦਾ ਕਹਿਣਾ ਹੈ ਕਿ ਕੈਨੇਡਾ ਇਕਲੌਤਾ G7 ਦੇਸ਼ ਹੈ, ਜਿਸ ਲਈ ਪ੍ਰੀ ਡਿਪਾਰਚਰ ਤੇ ਆਨ ਅਰਾਈਵਲ ਮੋਲੀਕਿਊਲਰ ਟੈਸਟਿੰਗ ਦੀ ਲੋੜ ਹੈ ਤੇ ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਯਾਤਰਾ ਤੇ ਸੈਰ ਸਪਾਟਾ ਰਿਕਵਰੀ ਲਈ ਇੱਕ ਰੋਡ ਮੈਪ ਦੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ।

ਕੈਲਗਰੀ ਅਧਾਰਿਤ ਕੰਪਨੀ ਵਿਦੇਸ਼ ਤੋਂ ਵਾਪਸ ਆਉਣ ਤੇ ਨਤਿਜਿਆਂ ਦੀ ਉਡੀਕ ਕਰ ਰਹੇ ਯਾਤਰੀਆਂ ਲਈ ਕੁਆਰਨਟੀਨ ਨੂੰ ਖਤਮ ਕਰਨ ਦੀ ਵੀ ਮੰਗ ਕਰ ਰਹੀ ਹੈ। ਫਲਾਈਟ ਡੇਟਾ ਫਰਮ ਸੀਰੀਅਮ ਦੇ ਆਨੁਸਾਰ ਨਵੰਬਰ ਦੀ ਸ਼ੁਰੂਆਤ ਤੋਂ ਏਅਰ ਕੈਨੇਡਾ ਤੇ ਵੈਸਟਜੈਟ ਨੇ ਮਾਰਚ ਲਈ ਆਪਣੀਆਂ 43 ਫੀਸਦੀ ਯਾਤਰਾਵਾਂ ਨੂੰ ਰੱਦ ਕਰ ਦਿਤਾ ਹੈ।

- Advertisement -

Share this Article
Leave a comment