ਭੜਕ ਉੱਠੇ ਅਕਾਲ ਤਖਤ ਸਾਹਿਬ ਦੇ ਜਥੇਦਾਰ! ਕੇਂਦਰ ਨੂੰ ਸੁਣਾਈਆਂ ਖਰੀਆਂ ਖਰੀਆਂ

TeamGlobalPunjab
2 Min Read

ਤਲਵੰਡੀ ਸਾਬੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਕਾਰ ਵੱਲੋਂ ਕਈ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਕੈਦੀਆਂ ਵਿੱਚ ਇੱਕ ਨਾਮ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਵੀ ਸ਼ਾਮਲ ਸੀ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਪਰ ਹੁਣ ਇਸ ਵਿੱਚ ਥੋੜੀ ਤਬਦੀਲੀ ਆ ਗਈ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕਰ ਦਿੱਤਾ ਗਿਆ ਹੈ ਅਜੇ ਤੱਕ ਉਨ੍ਹਾਂ ਦੀ ਸਜ਼ਾ ਮਾਫ ਨਹੀਂ ਕੀਤੀ ਗਈ। ਇਸ ਫੈਸਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਗਿਆਨੀ ਹੁਰਾਂ ਨੇ ਕਿਹਾ ਕਿ ਉਸ ਦਿਨ ਜਦੋਂ ਇਹ ਫੈਸਲਾ ਆਇਆ ਸੀ ਤਾਂ ਉਨ੍ਹਾਂ ਨੂੰ ਉਦੋਂ ਹੀ ਹੈਰਾਨੀ ਹੋਈ ਸੀ। ਪਰ ਹੁਣ ਕੇਂਦਰ ਵੱਲੋਂ ਜਿਹੜਾ ਇਹ ਬਿਆਨ ਆਇਆ ਹੈ ਉਸ ਨੇ ਸਿੱਖਾਂ ਨਾਲ ਦੋਗਲੇ ਵਰਤਾਰੇ ਨੂੰ ਸਾਫ ਕਰ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਵੱਲੋਂ ਕਦੇ ਵੀ ਸਿੱਖਾਂ ਲਈ ਰਿਆਤ ਨਹੀਂ ਆਈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੂਰੇ ਦੁਨੀਆਂ ਦੇ ਸਿੱਖ ਭਾਈਚਾਰੇ ਨੂੰ ਝਟਕਾ ਲੱਗਾ ਹੈ।

ਦੱਸ ਦਈਏ ਕਿ ਇਸ ਬਿਆਨ ਨਾਲ ਜਿੱਥੇ ਸਿੱਖ ਜਥੇਬੰਦੀਆਂ ਕਾਫੀ ਨਾਰਾਜ਼ ਹਨ ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਇਹ ਗੱਲ ਅੱਜ ਸਪੱਸ਼ਟ ਹੋ ਗਈ ਹੈ ਕਿ ਰਾਜੋਆਣਾ  ਦੀ ਸਜ਼ਾ ਮਾਫ ਨਹੀਂ ਹੋਈ।  ਬਿੱਟੂ ਨੇ ਬੀਜੇਪੀ ਸਰਕਾਰ ਦੀ ਕਾਫੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਸੰਵਿਧਾਨ ਨਾਲ ਖਿਲਵਾੜ ਨਹੀਂ ਕਰੇਗੀ।

 

 

- Advertisement -

Share this Article
Leave a comment