ਗੋਰਖਪੁਰ: ਉੱਤਰ ਪ੍ਰਦੇਸ਼ ‘ਚ ਇੱਕ 26 ਸਾਲਾ ਅਣਵਿਆਹੀ ਗਰਭਵਤੀ ਲੜਕੀ ਨੇ ਯੂਟਿਊਬ ਉਤੇ ਜਣੇਪੇ ਦਾ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਇਸ ਦੌਰਾਨ ਜ਼ਿਆਦਾ ਖੂਨ ਵਹਿਣ ਨਾਲ ਉਸਦੀ ਤੇ ਬਚੇ ਦੀ ਮੌਤ ਹੋ ਗਈ। ਮਕਾਨ ਮਾਲਕ ਤੇ ਦੂਜੇ ਕਿਰਾਏਦਾਰ ਦੇ ਕਮਰੇ ਦੇ ਦਰਵਾਜ਼ੀ ‘ਚੋ ਖੂਨ ਨਿਕਲਦਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ ਜਦੋਂ ਬਿਲੰਦਪੁਰ ਦੇ ਰਵੀ ਓਪਾਧਿਆਏ ਦੇ ਘਰ ਚਾਰ ਦਿਨ ਪਹਿਲਾਂ ਕਿਰਾਏਦਾਰ ਵਜੋਂ ਆਈ ਬਹਿਰਾਇਚ ਦੀ ਇਕ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਸੀ। ਉਸਨੇ ਚਾਰ ਦਿਨ ਪਹਿਲਾਂ ਇਹ ਕਹਿਕੇ ਕਮਰਾ ਲਿਆ ਸੀ ਕਿ ਬਾਅਦ ਵਿਚ ਉਸਦੀ ਮਾਂ ਵੀ ਆ ਕੇ ਉਸ ਨਾਲ ਰਹੇਗੀ ਤੇ ਲੜਕੀ ਗਰਭਵਤੀ ਸੀ।
ਗਰਭਪਾਤ ਨਹੀਂ ਕਰਵਾਉਣਾ ਚਾਹੁੰਦੀ ਸੀ ਮਹਿਲਾ
ਇੱਕ ਜਾਂਚ ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਪਰਿਵਾਰ ਉਸਦਾ ਗਰਭਪਾਤ ਕਰਵਾਉਣਾ ਚਾਹੁੰਦਾ ਸੀ ਪਰ ਉਹ ਨਹੀਂ ਕਰਵਾਉਣਾ ਚਾਹੁੰਦੀ ਸੀ। ਜਿਸ ਦੇ ਡਰ ਤੋਂ ਉਹ ਕੁਝ ਦਿਨ ਪਹਿਲਾਂ ਬਹਿਰਾਇਚ ਤੋਂ ਗੋਰਖਪੁਰ ਆ ਗਈ ‘ਤੇ ਇਥੇ ਵੱਖ ਵੱਖ ਇਲਾਕਿਆਂ ‘ਚ ਕਿਰਾਏ ‘ਤੇ ਰਹਿਣ ਲੱਗੀ। ਜਾਣਕਾਰੀ ਮੁਤਾਬਕ ਲੜਕੀ ਕੋਲ ਮਿਲੇ ਮੋਬਾਇਲ ‘ਤੇ ਯੂਟਿਊਬ ਦੀ ਉਹ ਵੀਡੀਓ ਖੁੱਲ੍ਹੀ ਸੀ ਜਿਸ ਵਿਚ ਜਣੇਪੇ ਦੇ ਤਰੀਕੇ ਦੱਸੇ ਜਾ ਰਹੇ ਸਨ। ਪੁਲਿਸ ਨੂੰ ਸਮਝ ਆ ਗਿਆ ਕਿ ਉਸਨੇ ਖੁਦ ਆਪਣੀ ਡਿਲੀਵਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾ ਖੂਨ ਵਹਾਅ ਕਾਰਨ ਉਸਦੀ ਜਾਨ ਚਲੀ ਗਈ ਨਾਲ ਹੀ ਬੱਚੇ ਦੀ ਮੌਤ ਹੋ ਗਈ ਸੀ।
- Advertisement -
ਪੁਲਿਸ ਤੋਂ ਜਾਣਕਾਰੀ ਮਿਲਣ ਬਾਅਦ ਪਰਿਵਾਰਕ ਮੈਂਬਰ ਰਾਤ ਨੂੰ ਇਥੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਕਾਇਤ ਦਿਓ, ਲੜਕੀ ਦੇ ਪ੍ਰੇਮੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ ਹੱਥ ਜੋੜ ਲਏ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਦੀਆਂ ਦੋ ਹੋਰ ਬੇਟੀਆਂ ਹਨ। ਵਿਆਹ ਕਰਨਾ ਹੈ। ਮਾਮਲਾ ਉਜਾਗਰ ਹੋ ਗਿਆ ਤਾਂ ਮੁਸ਼ਕਲ ਹੋ ਜਾਵੇਗੀ। ਪੁਲਿਸ ਵੀ ਉਨ੍ਹਾਂ ਦੀ ਬੇਬਸੀ ਸਮਝ ਗਈ। ਉਸਨੇ ਵੀ ਦਬਾਅ ਨਾ ਬਣਾਇਆ। ਮ੍ਰਿਤਕ ਸ਼ਰੀਰ ਲੈ ਕੇ ਪਰਿਵਾਰ ਚਲਿਆ ਗਿਆ।