ਅੰਡਿਆਂ ਨੇ ਤੋੜਿਆ ਵਿਆਹ : ਦੇਖੋ ਕਿਵੇਂ

TeamGlobalPunjab
2 Min Read

ਯੂਪੀ : ਪੁਰਾਣੇ ਸਮਿਆਂ ਵਿੱਚ ਪਤੀ ਪਤਨੀ ਦਾ ਰਿਸ਼ਤਾ ਸੱਤ ਜਨਮਾਂ ਦਾ ਦੱਸਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਅੱਖ ਝਪਕਦੇ ਹੀ ਇਹ ਰਿਸ਼ਤੇ ਟੁੱਟ ਜਾਂਦੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਯੂਪੀ ਦੇ ਗੋਰਖਪੁਰ ਅੰਦਰ ਪੈਂਦੇ ਇੱਕ ਪਿੰਡ ਵਿੱਚ ਤਾਜ਼ੀ ਵਾਪਰੀ ਘਟਨਾ ਨੂੰ ਦੇਖ ਕੇ। ਦਰਅਸਲ ਇੱਥੇ ਇੱਕ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਅੱਜ ਬਦਲ ਰਹੇ ਇਸ ਸਮੇਂ ਵਿੱਚ ਰਿਸ਼ਤਿਆਂ ਦੀ ਡੋਰ ਇੰਨੀ ਪਤਲੀ ਹੋ ਗਈ ਹੈ ਕਿ ਇੱਕ ਛੋਟੀ ਜਿਹੀ ਗੱਲ ‘ਤੇ ਹੀ ਟੁੱਟ ਜਾਂਦੀ ਹੈ।

ਦੱਸ ਦਈਏ ਕਿ ਇੱਥੇ ਇੱਕ ਮਹਿਲਾ ਸਿਰਫ ਇਸ ਲਈ ਆਪਣੇ ਪ੍ਰੇਮੀ ਨਾਲ ਭੱਜ ਗਈ ਕਿਉਂਕਿ ਉਸ ਦਾ ਪਤੀ ਉਸ ਨੂੰ ਰੋਜਾਨਾਂ ਅੰਡੇ ਨਹੀਂ ਖਵਾਉਂਦਾ ਸੀ। ਜਾਣਕਾਰੀ ਮੁਤਾਬਿਕ ਇਹੀ ਮਹਿਲਾ ਚਾਰ ਮਹੀਨੇ ਪਹਿਲਾਂ ਵੀ ਇੱਕ ਵਾਰ ਭੱਜ ਗਈ ਸੀ ਤਾਂ ਜਦੋਂ ਉਹ ਵਾਪਸ ਆਈ ਸੀ ਤਾਂ ਉਸ ਨੇ ਪੁਲਿਸ ਨੂੰ ਇਹ ਵਜ੍ਹਾ ਦੱਸੀ ਸੀ। ਪਤਾ ਲੱਗਾ ਹੈ ਕਿ ਇਸ ਵਾਰ ਉਸ ਨੂੰ ਜਦੋਂ ਅੰਡਾ ਨਹੀਂ ਮਿਲਿਆ ਤਾਂ ਉਸ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਅਤੇ ਉਹ ਭੱਜ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਉਸ ਮਹਿਲਾ ਦਾ ਪ੍ਰੇਮੀ ਵੀ ਘਰ ਨਹੀਂ ਮਿਲ ਰਿਹਾ। ਇਸ ਨੂੰ ਦੇਖ ਕੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਹ ਉਸੇ ਨਾਲ ਹੀ ਗਈ ਹੋਵੇਗੀ।

ਮਹਿਲਾ ਦੇ ਪਤੀ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦਾ ਹੈ ਅਤੇ ਉਹ ਆਪਣੀ ਪਤਨੀ ਨੂੰ ਹਰ ਰੋਜ਼ ਅੰਡਾ ਲੈ ਕੇ ਨਹੀਂ ਦੇ ਸਕਦਾ। ਜਾਣਕਾਰੀ ਮੁਤਾਬਿਕ ਮਹਿਲਾ ਦੇ ਪਤੀ ਨੇ ਇਹ ਵੀ ਕਿਹਾ ਕਿ ਇਸੇ ਗੱਲ ਦਾ ਹੀ ਮਹਿਲਾ ਦੇ ਪ੍ਰੇਮੀ ਨੇ ਫਾਇਦਾ ਉਠਾਇਆ ਅਤੇ ਉਸ ਨੂੰ ਹਰ ਦਿਨ ਅੰਡੇ ਖਵਾਉਂਦਾ ਸੀ।

Share this Article
Leave a comment