ਮੋਬਾਈਲ ਫੋਨ ਕਾਰਨ ਘੰਟਿਆਂ ਤੱਕ ਦੋ ਪੱਥਰਾਂ ਵਿਚਕਾਰ ਫਸੀ ਕੁੜੀ, ਜਾਣੋ ਕਿਵੇਂ ਨਿਕਲੀ ਬਾਹਰ

Global Team
3 Min Read

ਨਿਊਜ਼ ਡੈਸਕ: ਅਜਕਲ ਮੋਬਾਈਲ ਫੋਨ ਹਰ ਮਨੁੱਖ ਲਈ ਸਭ ਤੋਂ ਲਾਭਦਾਇਕ ਅਤੇ ਜ਼ਰੂਰੀ ਚੀਜ਼ ਬਣ ਗਿਆ ਹੈ। ਜੇਕਰ ਅਸੀਂ ਕੁਝ ਸਮੇਂ ਲਈ ਫੋਨ ਤੋਂ ਦੂਰ ਰਹਿੰਦੇ ਹਾਂ ਤਾਂ ਅਜਿਹਾ ਮਹਿਸੂਸ ਹੋਣ ਲੱਗਦਾ ਹੈ ਜਿਵੇਂ ਅਸੀਂ ਦੁਨੀਆ ਤੋਂ ਕੱਟ ਗਏ ਹਾਂ। ਕਈ ਵਾਰ ਲੋਕ ਆਪਣੇ ਫੋਨ ਨੂੰ ਸੁਰੱਖਿਅਤ ਰੱਖਣ ਲਈ ਹੈਰਾਨੀਜਨਕ ਕੰਮ ਕਰਦੇ ਹਨ। ਹਾਲ ਹੀ ‘ਚ ਇਕ ਖਬਰ ਸਾਹਮਣੇ ਆਈ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ 20 ਸਾਲ ਦੀ ਕੁੜੀ ਆਪਣਾ ਫੋਨ ਬਚਾਉਣ ਲਈ ਮੌਤ ਦੇ ਮੂੰਹ ‘ਚੋਂ ਵਾਪਿਸ ਆ ਗਈ ਹੈ। ਕੁੜੀ ਦਾ ਕਹਿਣਾ ਹੈ ਕਿ ਉਸ ਨੇ ਘਰ ਵਾਪਿਸ ਜਾਣ ਦੀ ਪੂਰੀ ਉਮੀਦ ਗੁਆ ਦਿੱਤੀ ਸੀ।

ਘਟਨਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੀ ਦੱਸੀ ਜਾ ਰਹੀ ਹੈ। ਹਾਸਿਲ ਜਾਣਕਾਰੀ ਅਨੁਸਾਰ 20 ਸਾਲਾ ਮਾਟਿਲਡਾ ਕੈਂਪਬੈਲ ਸਿਡਨੀ ਸ਼ਹਿਰ ਤੋਂ 150 ਮੀਲ ਦੂਰ ਹੰਟਰ ਵੈਲੀ ‘ਚ ਆਪਣੇ ਦੋਸਤਾਂ ਨਾਲ ਸੀ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਭਾਰੀ ਪੱਥਰਾਂ ਵਿਚਕਾਰ ਡਿੱਗ ਗਿਆ। ਮੋਬਾਈਲ ਫੋਨ ਵਾਪਿਸ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਮਾਟਿਲਡਾ ਦਾ ਪੈਰ ਤਿਲਕ ਗਿਆ ਅਤੇ ਉਹ ਭਾਰੀ ਪੱਥਰਾਂ ਵਿਚਕਾਰ ਉਲਟੀ ਫਸ ਗਈ।ਪੱਥਰਾਂ ਵਿਚਕਾਰ ਲਟਕਦੀ ਮਾਟਿਲਡਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਮਾਟਿਲਡਾ ਦੇ ਦੋਸਤ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਉਹ ਸਫਲ ਨਹੀਂ ਹੋ ਪਾਉਂਦੇ । ਜਿਸ ਤੋਂ ਬਾਅਦ ਉਸ ਨੇ ਐਮਰਜੈਂਸੀ ਹੈਲਪਲਾਈਨ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਜੰਗਲ ਵਿੱਚ ਹੋਣ ਕਾਰਨ ਕੋਈ ਨੈੱਟਵਰਕ ਨਹੀਂ ਸੀ। ਇਸ ਤੋਂ ਬਾਅਦ ਉਸ ਦੇ ਦੋਸਤ ਕਾਰ ਵਿਚ ਬੈਠ ਕੇ ਉਸ ਜਗ੍ਹਾ ‘ਤੇ ਪਹੁੰਚ ਜਾਂਦੇ ਹਨ ਜਿੱਥੇ ਨੈੱਟਵਰਕ ਕਨੈਕਟੀਵਿਟੀ ਹੁੰਦੀ ਹੈ ਅਤੇ ਫਿਰ ਐਮਰਜੈਂਸੀ ਹੈਲਪਲਾਈਨ ‘ਤੇ ਕਾਲ ਕਰਕੇ ਮਦਦ ਮੰਗਦੇ ਹਨ। ਕਰੀਬ ਇਕ ਘੰਟੇ ਬਾਅਦ ਪਹੁੰਚੇ ਸੁਰੱਖਿਆ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਟਿਲਡਾ ਨੂੰ ਬਚਾਉਣ ਲਈ ਕਈ ਵੱਡੇ ਪਥਰਾਂ ਨੂੰ ਹਟਾਉਣਾ ਪਿਆ। ਇਸ ਦੌਰਾਨ ਉਸ ਨੂੰ ਤਾਰ ਅਤੇ ਰੱਸੀ ਸਮੇਤ ਕਈ ਤਰ੍ਹਾਂ ਦੇ ਸਾਮਾਨ ਦੀ ਵਰਤੋਂ ਕਰਨੀ ਪਈ।

ਇਹ ਜਾਣਕਾਰੀ ਖੁਦ ਮਾਟਿਲਡਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਦਿੱਤੀ ਹੈ।ਉਸਨੇ ਕਿਹਾ ਕਿ  ਇੱਕ ਸਮੇਂ ਮੈਨੂੰ ਲੱਗਾ ਕਿ ਮੈਂ ਇਨ੍ਹਾਂ ਪੱਥਰਾਂ ਵਿੱਚੋਂ ਬਾਹਰ ਨਹੀਂ ਆ ਸਕਾਂਗੀ। ਉਸ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ ਕਿਉਂਕਿ ਮੈਂ ਆਪਣੇ ਪਰਿਵਾਰ ਨੂੰ ਇਹ ਦੱਸਣ ਤੋਂ ਅਸਮਰੱਥ ਸੀ ਕਿ ਮੈਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹਾਂ। ਇਸ ਮੌਕੇ ਮਾਟਿਲਡਾ ਨੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ। ਉਹ ਲਿਖਦੀ ਹੈ, ‘ਮੈਂ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ, ਕਿਉਂਕਿ ਜੇਕਰ ਉਹ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦੀ।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment