‘ਜਾਂ ਇਮਰਾਨ ਖਾਨ ਮਾਰਿਆ ਜਾਵੇਗਾ ਜਾਂ…’, ਗ੍ਰਹਿ ਮੰਤਰੀ ਦਾ ਵੱਡਾ ਬਿਆਨ

Prabhjot Kaur
2 Min Read

ਲਾਹੌਰ: ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਦੁਸ਼ਮਣ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਨੇ ਦੇਸ਼ ਦੀ ਰਾਜਨੀਤੀ ਨੂੰ ਅਜਿਹੇ ਮੋੜ ‘ਤੇ ਪਹੁੰਚਾ ਦਿੱਤਾ ਹੈ ਜਿੱਥੇ ਜਾਂ ਤਾਂ ਉਹ (ਇਮਰਾਨ) ਮਾਰਿਆ ਜਾਵੇਗਾ ਜਾਂ ਫਿਰ ਅਸੀਂ ਮਾਰ ਦਿੱਤੇ ਜਾਵਾਂਗੇ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਪੀ.ਐੱਮ.ਐੱਲ.-ਐੱਨ. ਦੇ ਸੀਨੀਅਰ ਆਗੂ ਰਾਣਾ ਸਨਾਉੱਲ੍ਹਾ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ, ਖਾਸ ਤੌਰ ‘ਤੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ‘ਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਮਰਾਨ ‘ਤੇ ਪਿਛਲੇ ਸਾਲ ਨਵੰਬਰ ‘ਚ ਪੰਜਾਬ ਦੇ ਵਜ਼ੀਰਾਬਾਦ ‘ਚ ਇਕ ਰੈਲੀ ਦੌਰਾਨ ਹਮਲਾ ਹੋਇਆ ਸੀ ਤੇ ਇਮਰਾਨ ਨੇ ਦੱਸਿਆ ਇਸ ਹਮਲੇ ਪਿੱਛੇ ਰਾਣਾ ਸਨਾਉੱਲਾ ਦਾ ਹੱਥ ਸੀ। 70 ਸਾਲਾ ਇਮਰਾਨ ਨੇ ਕਤਲ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਲਈ ਐਫਆਈਆਰ ਲਈ ਇੱਕ ਅਰਜ਼ੀ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਇੱਕ ਸੀਨੀਅਰ ਆਈਐਸਆਈ ਅਧਿਕਾਰੀ ਦਾ ਨਾਮ ਵੀ ਲਿਆ ਸੀ।

ਸਨਾਉੱਲਾ ਨੇ ਐਤਵਾਰ ਨੂੰ ਕੁਝ ਨਿੱਜੀ ਟੀਵੀ ਚੈਨਲਾਂ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, ‘ਜਾਂ ਤਾਂ ਇਮਰਾਨ ਖਾਨ ਜਾਂ ਫਿਰ ਅਸੀਂ ਮਾਰ ਦਿੱਤੇ ਜਾਵਾਂਗੇ। ਉਹ ਹੁਣ ਦੇਸ਼ ਦੀ ਰਾਜਨੀਤੀ ਨੂੰ ਅਜਿਹੇ ਮੋੜ ‘ਤੇ ਲੈ ਗਏ ਹਨ, ਜਿੱਥੇ ਦੋਵਾਂ ‘ਚੋਂ ਸਿਰਫ ਇਕ ਹੀ ਰਹਿ ਸਕਦਾ ਹੈ। ਪੀ.ਐੱਮ.ਐੱਲ.-ਐੱਨ. ਦਾ ਪੂਰਾ ਵਜੂਦ ਖਤਰੇ ਵਿੱਚ ਹੈ ਅਤੇ ਅਸੀਂ ਉਸ ਨਾਲ ਹਿਸਾਬ ਬਰਾਬਰ ਕਰਨ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ। ਇਮਰਾਨ ਖਾਨ ਨੇ ਰਾਜਨੀਤੀ ਨੂੰ ਦੁਸ਼ਮਣੀ ਵਿੱਚ ਬਦਲ ਦਿੱਤਾ ਹੈ। ਇਮਰਾਨ ਖਾਨ ਹੁਣ ਸਾਡਾ ਦੁਸ਼ਮਣ ਹੈ ਅਤੇ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਵੇਗਾ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment