ਆਮਸਟਰਡੈਮ: ਨੀਦਰਲੈਂਡ ਕੇਆਨਰਹਾਮ ਸ਼ਹਿਰ ਦੀ ਰਹਿਣ ਵਾਲੀ ਇਕ 17 ਸਾਲਾ ਮੁਟਿਆਰ ਨੂੰ ਬਲਾਤਕਾਰ ਦੀ ਘਟਨਾ ਨੇ ਸਰੀਰਕ ਤੇ ਮਾਨਸਿਕ ਤੌਰ ‘ਤੇ ਅਜਿਹੀ ਡੂੰਘੀ ਸੱਟ ਮਾਰੀ ਕਿ ਉਸ ਨੇ ‘ਇੱਛਾ ਮੌਤ’ (euthanised) ਕਾਨੂੰਨ ਦੀ ਸਹਾਇਤਾ ਨਾਲ ਮੌਤ ਨੂੰ ਗਲੇ ਲਗਾ ਲਿਆ। 11 ਸਾਲ ਦੀ ਉਮਰ ਤੋਂ ਹੀ ਉਸਨੂੰ ਯੋਨ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਸੀ ਤੇ 14 ਸਾਲ ਦੀ ਉਮਰ ‘ਚ ਉਸਦਾ ਕਈ ਬਾਰ ਬਲਾਤਕਾਰ ਹੋਇਆ।
ਇਸ ਦੇ ਚਲਦਿਆਂ ਉਹ ਲੰਬੇ ਸਮੇਂ ਤੋਂ ਗਹਿਰੇ ਸਦਮੇ ‘ਚ ਸੀ ਨੋਆ ਡਿਪਰੈਸ਼ਨ ਤੇ ਅਨੋਰੇਕਸਿਆ (ਭੁੱਖ ਨਾ ਲੱਗਣਾ) ਦਾ ਸ਼ਿਕਾਰ ਹੋ ਗਈ ਸੀ ਜਿਸ ਕਾਰਨ ਉਸਦਾ ਸਰੀਰ ਹੌਲੀ ਹੌਲੀ ਕੰਮ ਕਰਨ ਤੋਂ ਜਵਾਬ ਦੇਣ ਲੱਗਿਆ ਸੀ।
ਪਿਛਲੇ ਹਫਤੇ ਨੋਆ ਨੇ ਆਪਣੀ ਆਖਰੀ ਇੰਸਟਾਗਰਾਮ ਪੋਸਟ ‘ਚ ਦੱਸਿਆ ਮੈਂ ਅਗਲੇ 10 ਦਿਨਾਂ ‘ਚ ਮਰਨ ਵਾਲੀ ਹਾਂ। ਮੈਂ ਜ਼ਿੰਦਗੀ ਨਾਲ ਸੰਘਰਸ਼ ਕਰਕੇ ਹਾਰ ਚੁੱਕੀ ਹਾਂ ਤੇ ਖਾਣਾ-ਪੀਣਾ ਵੀ ਛੱਡ ਦਿੱਤਾ ਹੈ। ਮੈਂ ਸਾਹ ਲੈ ਰਹੀ ਹਾਂ ਪਰ ਜਿਊਂਦੀ ਨਹੀਂ ਹਾਂ। ਮੈਂ ਅਜਿਹੇ ਦਰਦ ‘ਚੋਂ ਲੰਘ ਰਹੀ ਜੋ ਸਹਿਣ ਨਹੀਂ ਹੋ ਰਿਹਾ। ਬਹੁਤਾ ਪਿਆਰ ਦੇ ਕੇ ਮੇਰਾ ਮਨ ਬਦਲਣ ਦੀ ਕੋਸ਼ਿਸ਼ ਨਾ ਕਰਨਾ, ਮੇਰੇ ਮਾਮਲੇ ‘ਚ ਪਿਆਰ ਖਤਮ ਹੋ ਚੁੱਕਾ ਹੈ। ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਕੁੱਝ ਨਾ ਦੱਸਿਆ ਪਰ ਪਿਛਲੇ ਸਾਲ ਉਸ ਨੇ ਇੱਛਾ ਮੌਤ ਲਈ ਅਪੀਲ ਕੀਤੀ ਤਾਂ ਉਸ ਦੇ ਮਾਂ-ਬਾਪ ਇਹ ਜਾਣ ਕੇ ਹੈਰਾਨ ਹੋ। ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਉਸ ਦੀ ਮੌਤ ਸਾਧਾਰਣ ਕਾਰਨਾਂ ਕਰਕੇ ਹੋਈ ਹੈ।
ਦੱਸ ਦੇਈਏ ਕਿ ਕੁਝ ਦੇਸ਼ਾਂ ‘ਚ ਲੋਕਾਂ ਨੂੰ ਆਪਣੀ ਇੱਛਾ ਨਾਲ ਆਪਣੀ ਜ਼ਿੰਦਗੀ ਖਤਮ ਕਰਨ ਦਾ ਅਧਿਕਾਰ ਹੈ। ਨੀਦਰਲੈਂਡ ‘ਚ ਇੱਛਾ ਮੌਤ ਦਾ ‘ਟਰਮਿਨੇਸ਼ਨ ਆਫ ਲਾਈਫ ਆਨ ਰਿਕਉਐਸਟਿਡ ਐਂਡ ਅਸਿਸਟਡ ਸੁਸਾਈਡ ਐਕਟ ਆਫ 2001 ਕਾਨੂੰਨ ਹੈ। ਇਸਦੇ ਤਹਿਤ ਡਾਕਟਰ ਜੇਕਰ ਤੈਅ ਕਰ ਦੇਵੇ ਕਿ ਮਰੀਜ ਦਾ ਦਰਦ ਉਸਦੀ ਬਰਦਾਸ਼ ਤੋਂ ਬਾਹਰ ਹੈ ਤਾਂ ਉਸਦੀ ਇੱਛਾ ਮੌਤ ਦੀ ਪਟੀਸ਼ਨ ਨੂੂੰ ਮਨਜ਼ੂਰੀ ਮਿਲ ਜਾਂਦੀ ਹੈ। ਨੀਦਰਲੈਂਡ ‘ਚ 12 ਸਾਲ ਤੱਕ ਦੇ ਛੋਟੇ ਬੱਚੇ ਦੀ ਪਟੀਸ਼ਨ ਨੂੰ ਮੰਜ਼ੂਰੀ ਮਿਲ ਸਕਦੀ ਹੈ। 2017 ‘ਚ ਲਗਭਗ 6585 ਲੋਕਾਂ ਨੇ ਨੀਦਰਲੈਂਡ ‘ਚ ਇੱਛਾ ਮੌਤ ਨਾਲ ਆਪਣੀ ਜ਼ਿੰਦਗੀ ਸਮਾਪਤ ਕਰ ਲਈ ਸੀ।
ਸਰੀਰਕ ਤੇ ਮਾਨਸਿਕ ਪੀੜਾ ਸਹਿ ਰਹੀ ਬਲਾਤਕਾਰ ਪੀੜਤਾ ਨੇ ‘ਇੱਛਾ ਮੌਤ’ ਕਾਨੂੰਨ ਦੀ ਮਦਦ ਨਾਲ ਮੌਤ ਨੂੰ ਲਾਇਆ ਗਲੇ
Leave a comment
Leave a comment