ਜਸਟਿਨ ਟਰੂਡੋ ਨੇ ਤੋੜੀ ਚੁੱਪ, ਕਿਹਾ- ਕੈਨੇਡੀਅਨ ਟਰੱਕ ਡਰਾਈਵਰ ਦੇ ਰਹੇ ਹਨ ਨਫਰਤ ਭਰੇ ਭਾਸ਼ਣ, ਨਹੀਂ ਕਰਣਗੇ ਮੁਲਾਕਾਤ

TeamGlobalPunjab
3 Min Read

ਓਟਾਵਾ- ਭਾਰਤ ‘ਚ ਕਿਸਾਨਾਂ ਦੇ ਮੁੱਦੇ ‘ਤੇ ਬੇਲੋੜੀ ਸਲਾਹ ਦੇਣ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ‘ਚ 50 ਹਜ਼ਾਰ ਟਰੱਕ ਡਰਾਈਵਰਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ‘ਤੇ ਚੁੱਪ ਤੋੜੀ ਹੈ। ਕੈਨੇਡਾ ਦੇ ਪੀਐਮ ਨੇ ਕਿਹਾ ਕਿ ਇਹ ਟਰੱਕ ਡਰਾਈਵਰ ‘ਨਫ਼ਰਤ ਭਰੇ ਭਾਸ਼ਣ’ ਦੇ ਰਹੇ ਹਨ ਅਤੇ ਇਸ ਕਾਰਨ ਉਹ ‘ਆਜ਼ਾਦੀ ਕਾਫ਼ਲੇ’ ਨੂੰ ਨਹੀਂ ਮਿਲਣਗੇ। ਕੋਰੋਨਾ ਪਾਜ਼ੀਟਿਵ ਹੋਏ ਟਰੂਡੋ ਨੇ ਕਿਹਾ ਕਿ ਉਹ ਇਨ੍ਹਾਂ ਟਰੱਕਾਂ ਵਾਲਿਆਂ ਨੂੰ ਮਿਲਣ ਦੀ ਬਜਾਏ ਬਲੈਕ ਲਾਈਵਜ਼ ਮੈਟਰ ਅੰਦੋਲਨ ਦੇ ਲੋਕਾਂ ਨੂੰ ਮਿਲਣਾ ਪਸੰਦ ਕਰਨਗੇ।

ਟਰੂਡੋ ਨੇ ਇੱਕ ਔਨਲਾਈਨ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਕਿਹਾ, “ਪਿਛਲੇ ਕੁਝ ਦਿਨਾਂ ਤੋਂ, ਕੈਨੇਡੀਅਨ ਹੈਰਾਨ ਹਨ ਅਤੇ ਇਮਾਨਦਾਰੀ ਨਾਲ ਕਹਾਂ ਤਾਂ ਉਹ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਦਰਸ਼ਨ ਵਿੱਚ ਕੁਝ ਲੋਕਾਂ ਦੇ ਵਿਵਹਾਰ ਤੋਂ ਨਫ਼ਰਤ ਕਰਨ ਲੱਗ ਪਏ ਹਨ।” ਜਦੋਂ ਕੈਨੇਡੀਅਨ ਪੀਐਮ ਨੂੰ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਲਈ ਕਦੋਂ ਜਾ ਰਹੇ ਹਨ ਤਾਂ ਟਰੂਡੋ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਪ੍ਰਦਰਸ਼ਨ ਵਿੱਚ ਨਹੀਂ ਜਾਣਾ ਚਾਹੁੰਦੇ ਜਿੱਥੇ ਨਫ਼ਰਤ ਭਰੇ ਭਾਸ਼ਣ ਦਿੱਤੇ ਜਾ ਰਹੇ ਹੋਣ ਅਤੇ ਆਪਣੇ ਦੇ ਹੀ ਦੇਸ਼ ਦੇ ਨਾਗਰਿਕਾਂ ਵਿਰੁੱਧ ਹਿੰਸਾ ਕੀਤੀ ਜਾ ਰਹੀ ਹੋਵੇ।

ਜਸਟਿਨ ਟਰੂਡੋ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਦਰਸ਼ਨਕਾਰੀਆਂ ਦੇ ਟੀਚਿਆਂ ਨਾਲ ਸਹਿਮਤ ਹੋਣ ਤੋਂ ਬਾਅਦ ਨਿੱਜੀ ਤੌਰ ‘ਤੇ ਕਈ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ ਸਨ। ਇਸ ਵਿੱਚ ਬਲੈਕ ਲਾਈਵਜ਼ ਮੈਟਰ ਸ਼ਾਮਲ ਹੈ। ਹਾਲਾਂਕਿ ਉਨ੍ਹਾਂ ਨੇ ਟਰੱਕ ਡਰਾਈਵਰਾਂ ਦੀ ਅਸਹਿਮਤੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਟਰੱਕ ਡਰਾਈਵਰ ਨਾ ਸਿਰਫ ਵਿਗਿਆਨ ਦਾ ਨਿਰਾਦਰ ਕਰ ਰਹੇ ਹਨ, ਸਗੋਂ ਇਹ ਵੀ ਫਰੰਟ ਲਾਈਨਾਂ ‘ਤੇ ਤਾਇਨਾਤ ਸਿਹਤ ਕਰਮਚਾਰੀ ਦਾ ਵੀ ਨਿਰਾਦਰ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਲਗਭਗ 90 ਪ੍ਰਤੀਸ਼ਤ ਟਰੱਕ ਡਰਾਈਵਰ ਸਹੀ ਕੰਮ ਕਰ ਰਹੇ ਹਨ ਅਤੇ ਕੈਨੇਡੀਅਨਾਂ ਨੂੰ ਉਨ੍ਹਾਂ ਦੀ ਮੇਜ਼ਾਂ ‘ਤੇ ਭੋਜਨ ਪਹੁੰਚਾਣ ਦਾ ਕੰਮ ਕਰ ਰਹੇ ਹਨ।

                                                 

- Advertisement -

ਇਸ ਤੋਂ ਪਹਿਲਾਂ ਜਸਟਿਨ ਟਰੂਡੋ ਵੱਲੋਂ ਇਨ੍ਹਾਂ ਟਰੱਕ ਡਰਾਈਵਰਾਂ ਨੂੰ ‘ਅਰਾਜਕ ਤੱਤਾਂ ਦਾ ਝੁੰਡ’ ਦੱਸਿਆ ਗਿਆ ਸੀ। ਉਨ੍ਹਾਂ ਨੇ ਸੰਸਦ ਨੇੜੇ ਨਾਜ਼ੀ ਝੰਡਾ ਲਹਿਰਾਉਣ ਦੀ ਵੀ ਆਲੋਚਨਾ ਕੀਤੀ। ਇਸ ਦੌਰਾਨ, ਇਹ ਪ੍ਰਦਰਸ਼ਨ ਲਗਾਤਾਰ ਵਧ ਰਿਹਾ ਹੈ। ਹਜ਼ਾਰਾਂ ਟਰੱਕ ਡਰਾਈਵਰ ਅਲਬਰਟਾ ਵਿੱਚ ਇਕੱਠੇ ਹੋ ਰਹੇ ਹਨ ਅਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਸੜਕ ਨੂੰ ਰੋਕ ਰਹੇ ਹਨ। ਕਰੀਬ 20 ਹਜ਼ਾਰ ਟਰੱਕਾਂ ਦੇ ਇਸ ਕਾਫਲੇ ਨੂੰ ਪ੍ਰਦਰਸ਼ਨਕਾਰੀਆਂ ਨੇ ‘ਆਜ਼ਾਦੀ ਕਾਫਲਾ’ ਦਾ ਨਾਂ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਥਾਂ ‘ਤੇ ਟਰੱਕਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਇਕੱਠ ਹੈ।

ਰਿਪੋਰਟਾਂ ਮੁਤਾਬਕ ਇਹ ਵਿਸ਼ਾਲ ਟਰੱਕ ਪੂਰੇ ਕੈਨੇਡਾ ਤੋਂ ਕਰੀਬ ਇੱਕ ਹਫਤੇ ਦਾ ਸਫਰ ਕਰਨ ਤੋਂ ਬਾਅਦ ਰਾਜਧਾਨੀ ਓਟਾਵਾ ਪਹੁੰਚੇ ਹਨ। ਇਹ ਲੋਕ ਲਾਜ਼ਮੀ ਕੋਰੋਨਾ ਵੈਕਸੀਨ ਅਤੇ ਕੋਵਿਡ ਪਾਬੰਦੀਆਂ ਦਾ ਸਖ਼ਤ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨ ਦੇ ਪ੍ਰਬੰਧਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੰਦੋਲਨ ਸ਼ਾਂਤਮਈ ਹੋਵੇਗਾ ਪਰ ਪੁਲਿਸ, ਜੋ ਕਿ ਇੰਨੀ ਭੀੜ ਦੇ ਸਾਹਮਣੇ ਬੇਵੱਸ ਹੈ, ਨੇ ਕਿਹਾ ਹੈ ਕਿ ਉਹ ਇਸ ਸੰਕਟ ਲਈ ਤਿਆਰ ਨਹੀਂ ਹਨ।

Share this Article
Leave a comment