ਗਿਪੀ ਗਰੇਵਾਲ ਨੇ ਵਿਸਾਖੀ ਮੌਕੇ ਭਾਵੁਕ ਹੋ ਕੇ ਕੀਤੀ ਕੀਤੀ ਅਰਦਾਸ਼! ਦੇਖੋ ਕੀ ਕਿਹਾ

TeamGlobalPunjab
2 Min Read

ਨਿਊਜ਼ ਡੈਸਕ : ਪ੍ਰਸਿੱਧ ਪੰਜਾਬੀ ਅਦਾਕਾਰ ਗਿਪੀ ਗਰੇਵਾਲ ਹਰ ਦਿਨ ਕਿਸੇ ਨਾ ਕਿਸੇ ਮੁਦੇ ਤੇ ਬੋਲਦੇ ਹੀ ਰਹਿੰਦੇ ਹਨ । ਇਸੇ ਤਹਿਤ ਅੱਜ ਉਹ ਵਿਸਾਖੀ ਦੇ ਦਿਹਾੜੇ ਤੇ ਕਾਫੀ ਭਾਵੁਕ ਦਿਖਾਈ ਦਿੱਤੇ। ਦਰਅਸਲ ਇਸ ਵਾਰ ਵਿਸਾਖੀ ਦੇ ਦਿਹਾੜੇ ਤੇ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਘਰੋਂ ਘਰਿ ਰਹਿਣ ਦੀ ਅਪੀਲ ਕੀਤੀ ਗਈ ਸੀ । ਇਸੇ ਕਾਰਨ ਹੀ ਗਿਪੀ ਨੇ ਭਾਵੁਕ ਅੰਦਾਜ ਵਿਚ ਇਕ ਪੋਸਟ ਪਾ ਕੇ ਆਪਣਾ ਦੁੱਖ ਸਾਂਝਾ ਕੀਤਾ ਹੈ । ਉਨ੍ਹਾਂ ਇੰਸਟਾਗ੍ਰਾਮ ਤੇ ਪੋਸਟ ਪਾਉਂਦੀਆਂ ਲਿਖਿਆ ਕਿ “ਥੋਨੂੰ ਕਿਵੇਂ ਮਨਾਵਾਂ ਵਾਹਿਗੁਰੂ ਜੀ ,ਕੁਝ ਸਮਝ ਨੀ ਪਾ ਰਿਹਾ ਮੈਂ ।। ਪਹਿਲੀ ਵਾਰ ਵਿਸਾਖੀ ਤੇ ,ਥੋਡੇ ਘਰ ਨੀ ਆ ਰਿਹਾ ਮੈਂ ।। ਆਉ ਸਾਰੇ ਹੋਈਆਂ ਭੁੱਲਾਂ ਦੀ ,ਵਾਹਿਗੁਰੂ ਤੋਂ ਮਾਫ਼ੀ ਮੰਗ ਕੇ ,ਸਰਬੱਤ ਦੇ ਭਲੇ ਦੀ ਅਰਦਾਸ ਕਰੀਏ “।ਉਨ੍ਹਾਂ ਸ਼ਾਇਰਾਨਾ ਅੰਦਾਜ ਵਿਚ ਬੋਲਦਿਆਂ ਪ੍ਰਮਾਤਮਾ ਤੋਂ ਮਾਫੀ ਮੰਗੀ ।

https://www.instagram.com/tv/B-50KWig_Ym/?utm_source=ig_web_copy_link

ਦੱਸ ਦੇਈਏ ਕਿ ਇਸ ਤੋਂ ਪਹਿਲਾ ਗਿਪੀ ਗਰੇਵਾਲ ਨੇ ਇਸ ਤੋਂ ਪਹਿਲਾ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਵੀ ਪ੍ਰਧਾਨ ਮੰਤਰੀ ਨੂੰ ਲਲਕਾਰ ਮਾਰੀ ਸੀ । ਉਨ੍ਹਾਂ ਇਸ ਲਈ ਬਾਕਾਇਦਾ ਟਵੀਟ ਵੀ ਕੀਤਾ ਹੈ ।ਗਿਪੀ ਗਰੇਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਉਸ ਟਵੀਟ ਤੇ ਰੀਟਵੀਟ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਜੀਐਸਟੀ ਦੀ ਪੈਂਡਿੰਗ ਪਈ 6752 ਕਰੋੜ ਰੁਪਏ ਦੀ ਰਕਮ ਦੇਣ ਲਈ ਕਿਹਾ ਸੀ। ਗਿਪੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, “ਹੁਣ ਤਾ ਬਹੁਤ ਇਕੱਠੇ ਕਰਲੇ ਮੋਦੀ ਜੀ ਰਿਲੀਫ਼ ਫੰਡ ਦੇ ਨਾ ਤੇ, ਜੋ ਪੰਜਾਬ ਦਾ ਹਕ਼ ਹੈ ਉਹ ਤਾ ਦੇ ਦੀਓ, ਕਿਰਪਾ ਕਰਕੇ ਇਸ ਵੱਲ ਧਿਆਨ ਦੀਓ” ।

Share this Article
Leave a comment