ਪੰਜਾਬ ‘ਚ ਕਿਸਾਨਾਂ ਨੇ ਕੀਤਾ ਕੰਗਨਾ ਦਾ ਘਿਰਾਓ, ਅਦਾਕਾਰਾ ਨੂੰ ਕਾਰ ‘ਚੋਂ ਬਾਹਰ ਨਿਕਲ ਕੇ ਮੰਗਣੀ ਪਈ ਮੁਆਫੀ

TeamGlobalPunjab
1 Min Read

ਰੋਪੜ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਅੱਜ ਰੋਪੜ ਨੇੜੇ ਬੁੰਗਾ ਸਾਹਿਬ ਵਿਖੇ ਕਿਸਾਨਾਂ ਨੇ ਸਿੱਖਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਲਈ ਘੇਰ ਲਿਆ। ਭਾਰੀ ਵਿਰੋਧ ਦੇ ਚਲਦਿਆਂ ਕੰਗਨਾ ਰਣੌਤ ਨੇ ਕਾਰ ‘ਚੋਂ ਬਾਹਰ ਨਿੱਕਲ ਕੇ ਕਿਸਾਨਾਂ ਤੋਂ ਮੁਆਫੀ ਵੀ ਮੰਗੀ।

ਅਸਲ ‘ਚ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਕਿਸਾਨਾਂ ਵਲੋਂ ‘ਕੰਗਨਾ ਰਣੌਤ ਮੁਰਦਾਬਾਦ’ ਅਤੇ ‘ਕੰਗਨਾ ਗੋ ਬੈਕ’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਕੰਗਨਾ ਨੇ ਗੱਡੀ ’ਚੋਂ ਬਾਹਰ ਆ ਕੇ ਕਿਸਾਨ ਬੀਬੀਆਂ ਤੋਂ ਮਾਫੀ ਮੰਗੀ। ਇਸ ਮੌਕੇ ਕੰਗਨਾ ਨੇ ‘ਪੰਜਾਬ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ।

- Advertisement -

ਕਿਸਾਨਾਂ ਨੇ ਕਿਹਾ ਕਿ ਸਾਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਸਾਨੂੰ ਜਵਾਬ ਦੇ ਕੇ ਜਾਵੇ। ਕੰਗਨਾ ਦੇ ਨਾਲ ਉਸ ਦੇ ਸੁਰੱਖਿਆ ਗਾਰਡ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਸਾਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਨਾਅਰੇਬਾਜ਼ੀ ਕਰਦੇ ਰਹੇ।

Share this Article
Leave a comment