Oscar Award 2023: ਇੱਕ ਵਾਰ ਫਿਰ ਆਸਕਰ ‘ਚ ਭਾਰਤ ਦਾ ਨਾਂ ਰੌਸ਼ਨ, The Eelephant Whisperers ਰਚਿਆ ਇਤਿਹਾਸ

Rajneet Kaur
2 Min Read

ਨਿਊਜ਼ ਡੈਸਕ: ਇਸ ਵਾਰ ਆਸਕਰ 2023 ‘ਚ ਸਾਡਾ ਦੇਸ਼ ਭਾਰਤ ਦਾ ਨਾਂ  ਹੋਰ ਵੀ ਰੋਸ਼ਨ ਹੋ ਗਿਆ ਹੈ। ਹਰ ਦੇਸ਼ ਵਾਸੀ ਨੂੰ ਮਾਣ ਦਾ ਉਹ ਪਲ ਮਿਲਿਆ, ਜਿਸ ਦਾ ਕਈ ਸਾਲਾਂ ਤੋਂ ਇੰਤਜ਼ਾਰ ਸੀ। ਜਿੱਥੇ ‘ਆਰਆਰਆਰ’ ਦੇ ਗੀਤ ‘ਨਾਟੂ’ ਨੇ ‘ਬੈਸਟ ਓਰੀਜਨਲ ਸੌਂਗ’ ਕੈਟੇਗਰੀ ਵਿੱਚ ਆਸਕਰ ਜਿੱਤਿਆ, ਉੱਥੇ ਹੀ ‘ਦ ਐਲੀਫੈਂਟ ਵਿਸਪਰਜ਼’ ਨੇ ‘ਬੈਸਟ ਡਾਕੂਮੈਂਟਰੀ ਸ਼ਾਰਟ’ ਵਿੱਚ ਆਸਕਰ ਜਿੱਤਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਪ੍ਰੋਡਕਸ਼ਨ ਨੂੰ ਦਸਤਾਵੇਜ਼ੀ ਸ਼੍ਰੇਣੀ ਵਿੱਚ ਆਸਕਰ ਮਿਲਿਆ ਹੈ। ਡਾਕੂਮੈਂਟਰੀ ਦਾ ਨਿਰਮਾਣ ਗੁਨੀਤ ਮੋਂਗਾ ਦੁਆਰਾ ਕੀਤਾ ਗਿਆ ਸੀ, ਜਦੋਂ ਕਿ ਕਾਰਤੀਕੀ ਗੋਂਸਾਲਵੇਸ ਨੇ ਇਸਦਾ ਨਿਰਦੇਸ਼ਨ ਕੀਤਾ ਸੀ। ਜਿਵੇਂ ਹੀ ‘ਦ ਐਲੀਫੈਂਟ ਵਿਸਪਰਰਸ ਦਾ ਆਸਕਰ ਲਈ ਐਲਾਨ ਹੋਇਆ, ਗੁਨੀਤ ਮੋਂਗਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਆਸਕਰ ਲੈਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਵੀ ਖੁਸ਼ੀ ਜ਼ਾਹਿਰ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

ਗੁਨੀਤ ਮੋਂਗਾ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ – ਰਾਤ ਇਤਿਹਾਸਿਕ ਹੈ ਕਿਉਂਕਿ ਇਹ ਕਿਸੇ ਭਾਰਤੀ ਪ੍ਰੋਡਕਸ਼ਨ ਲਈ ਹੁਣ ਤੱਕ ਦਾ ਪਹਿਲਾ ਆਸਕਰ ਹੈ।  ਥੈਂਕ ਯੂ ਮਾਮ ਡੈਡ ਗੁਰੂਜੀ ਸ਼ੁਕਰਾਨਾ ਮੇਰੇ ਕੋ – ਪ੍ਰੋਡਿਊਸਰ ਅਚਿਨ ਜੈਨ , ਟੀਮ ਸਿੱਖਿਆ, ਨੈਟਫਲਿਕਸ, ਆਲੋਕ, ਸਰਾਫੀਨਾ, ਡਬਲਿਊਐਮਈ ਬੈਸ਼ ਸੰਜਨਾ। ਮੇਰੇ ਪਿਆਰੇ ਪਤੀ ਸਨੀ। ਤਿੰਨ ਮਹੀਨੇ ਦੀ ਵਰ੍ਹੇਗੰਢ ਮੁਬਾਰਕ ਹੋ ਬੇਬੀ !

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment