ਨਵੀਂ ਦਿੱਲੀ : ਪ੍ਰਸਿੱਧ ਕ੍ਰਿਕਟ ਖਿਡਾਰੀ ਤੋਂ ਭਾਜਪਾ ਦੇ ਸੰਸਦ ਮੈਂਬਰ ਬਣੇ ਗੌਤਮ ਗੰਭੀਰ ਨੂੰ ਜਾਨ ਤੋਂ ਮਿਲਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਗੌਤਮ ਗੰਭੀਰ ਵੱਲੋਂ ਸਥਾਨਕ ਸ਼ਹਾਦਰਾ ਜਿਲ੍ਹੇ ਦੇ ਡੀਸੀਪੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਪੱਤਰ ਵਿੱਚ ਗੰਭੀਰ ਵੱਲੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਹੋਣ ਦਾ ਸ਼ੱਕ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਉਨ੍ਹਾਂ (ਗੰਭੀਰ) ਨੂੰ ਫੋਨ ਆ ਰਹੇ ਹਨ ਅਤੇ ਇਸੇ ਨੰਬਰ ਤੋਂ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ।