ਮੋਦੀ ਨੇ ਸਟੇਜ ਤੋਂ ਬਟਨ ਦੱਬ ਕੇ 6 ਕਰੋੜ ਕਿਸਾਨਾਂ ਦੇ ਖਾਤੇ ‘ਚ ਭੇਜੇ 12 ਹਜ਼ਾਰ ਕਰੋੜ ਰੁਪਏ

TeamGlobalPunjab
2 Min Read

ਤੁਮਕੁਰੂ: ਪ੍ਰਧਾਨਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਕਰਨਾਟਕ ਦੇ ਦੌਰੇ ‘ਤੇ ਹਨ ਇਸ ਦੌਰਾਨ ਮੋਦੀ ਨੇ ਤੁਮਾਕੁਰੂ ਵਿੱਚ ਸ੍ਰੀ ਸਿੱਧਗੰਗਾ ਮੱਠ ਦਾ ਦਰਸ਼ਨ ਕੀਤੇ। ਉੱਥੇ ਹੀ ਉਨ੍ਹਾਂ ਨੇ ਕਿਸਾਨਾਂ ਦੀ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਪੀਐੱਮ ਮੋਦੀ ਨੇ ਸਟੇਜ ਤੋਂ ਹੀ ਬਟਨ ਦੱਬ ਕੇ ਪ੍ਰਧਾਨਮੰਤਰੀ ਕਿਸਾਨ ਸਮਾਨ ਨਿਧੀ ( PM Kisan Samman Nidhi ) ਦੇ ਤਹਿਤ ਤੀਜੀ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਭੇਜ ਦਿੱਤੀ ।

ਪੀਐਮ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਪ੍ਰਧਾਨਮੰਤਰੀ ਕਿਸਾਨ ਸਮਾਨ ਨਿਧੀ ਦੇ ਤਹਿਤ 8 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਪੈਸਾ ਜਮਾਂ ਕੀਤਾ ਗਿਆ ਹੈ। ਇੰਨ੍ਹੇ ਘੱਟ ਸਮੇਂ ਵਿੱਚ ਇਹ ਉਪਲਬਧੀ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪ੍ਰੋਗਰਾਮ ਤੋਂ ਇਕੱਠੇ ਦੇਸ਼ ਦੇ 6 ਕਰੋੜ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ 12 ਹਜ਼ਾਰ ਕਰੋੜ ਰੁਪਏ ਜਮਾਂ ਕਰਵਾਏ ਗਏ ਹਨ।

ਦੱਸ ਦਈਏ ਕਿ ਮੋਦੀ ਸਰਕਾਰ ਨੇ ਲੋਕਸਭਾ ਚੋਣਾਂ ਤੋ ਪਹਿਲਾਂ ਇਸ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਕਿਸਾਨ ਨੂੰ ਸਾਲਾਨਾ 6,000 ਰੁਪਏ ਸਿੱਧੇ ਉਸਦੇ ਅਕਾਊਂਟ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ। ਤਿੰਨੇ ਕਿਸ਼ਤਾਂ ਜ਼ਰੀਏ ਦੋ-ਦੋ ਹਜ਼ਾਰ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ ਤਿੰਨ ਕਿਸ਼ਤਾਂ ਦੇ ਪੈਸੇ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ।

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇੱਕ ਉਹ ਦੌਰ ਵੀ ਸੀ ਜਦੋਂ ਦੇਸ਼ ਵਿੱਚ ਗਰੀਬਾਂ ਲਈ ਇੱਕ ਰੁਪਇਆ ਭੇਜਿਆ ਜਾਂਦਾ ਸੀ ਤਾਂ ਸਿਰਫ 15 ਪੈਸੇ ਪੁੱਜਦੇ ਸਨ। ਅੱਜ ਜਿੰਨੇ ਭੇਜੇ ਜਾ ਰਹੇ ਹਨ ਪੂਰੇ ਦੇ ਪੂਰੇ ਸਿੱਧੇ ਗਰੀਬ ਅਤੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਰਹੇ ਹਨ।

- Advertisement -

Share this Article
Leave a comment