‘ਗੇਮਜ਼ ਆਫ ਥ੍ਰੋਨਸ’ ਦੇ ਅਦਾਕਾਰ ਡੈਰੇਨ ਕੈਂਟ ਦਾ 36 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਸਿਨੇਮਾ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ‘ਗੇਮਜ਼ ਆਫ ਥ੍ਰੋਨਸ’ ਦੇ ਅਦਾਕਾਰ ਡੈਰੇਨ ਕੈਂਟ ਦਾ ਸਿਰਫ਼ 36 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੈਂਟ ਲੰਬੇ ਸਮੇਂ ਤੋਂ ਇੱਕ ਦੁਰਲੱਭ ਬੀਮਾਰੀ ਨਾਲ ਜੂਝ ਰਹੇ ਸਨ। ਡੈਰੇਨ ਕੈਂਟ ਨੇ ਇਸ ਲੰਬੀ ਬਿਮਾਰੀ ਨਾਲ ਲੜਾਈ ਲੜਦਿਆਂ ਆਖਰਕਾਰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਅਦਾਕਾਰ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਹੁਣ ਹਰ ਕੋਈ ਸੋਸ਼ਲ ਮੀਡੀਆ ‘ਤੇ ਨਮ ਅੱਖਾਂ ਨਾਲ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਿਹਾ ਹੈ।

ਦਸਣਯੋਗ ਹੈ ਕਿ  ਡੈਰੇਨ ਕੈਂਟ ਦੀ 11 ਅਗਸਤ ਨੂੰ ਮੌਤ ਹੋ ਗਈ ਸੀ। ਪਰ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਇਸਦੀ ਪੁਸ਼ਟੀ ਕੀਤੀ ਗਈ ਹੈ। ਟੇਲੈਂਟ ਏਜੰਸੀ ਨੇ ਟਵੀਟ ਕੀਤਾ ਕਿ ‘ਬਹੁਤ ਦੁੱਖ ਨਾਲ ਸਾਨੂੰ ਇਹ ਸੂਚਿਤ ਕਰਨਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਦੋਸਤ ਅਤੇ ਗਾਹਕ ਡੈਰੇਨ ਕੈਂਟ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ।ਉਸਦੇ ਮਾਤਾ-ਪਿਤਾ ਅਤੇ ਚੰਗੇ ਦੋਸਤ ਉਸਦੇ ਨਾਲ ਸਨ। ਇਸ ਔਖੀ ਘੜੀ ਵਿੱਚ ਅਸੀਂ ਉਸਦੇ ਪਰਿਵਾਰ ਦੇ ਨਾਲ ਹਾਂ। ਰੈਸਟ ਇਨ ਪੀਸ ਦੋਸਤ।

ਰਿਪੋਰਟਾਂ ਦੀ ਮੰਨੀਏ ਤਾਂ ਡੈਰੇਨ ਕੈਂਟ ਲੰਬੇ ਸਮੇਂ ਤੋਂ ਓਸਟੀਓਪੋਰੋਸਿਸ, ਗਠੀਆ ਅਤੇ ਚਮੜੀ ਦੇ ਰੋਗਾਂ ਨਾਲ ਜੂਝ ਰਹੇ ਸਨ। ਦਸਣਯੋਗ ਹੈ ਕਿ ਡੈਰੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ‘ਚ ਡਰਾਉਣੀ ਫਿਲਮ ਮਿਰਰਸ ਨਾਲ ਕੀਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment