ਲੁਧਿਆਣਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ 13 ਦਿਨ ਲਈ ਲਿਆ ਰਿਮਾਂਡ ‘ਤੇ

Rajneet Kaur
1 Min Read

ਲੁਧਿਆਣਾ: ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ  ਲੁਧਿਆਣਾ ਥਾਣਾ ਮਿਹਰਬਾਨ ਵਿੱਚ 2017 ‘ਚ ਹੋਏ ਇਕ ਕਤਲ ਮਾਮਲੇ ਚ  ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਲਾਰੈਂਸ ਦੀ ਪੇਸ਼ੀ ਲਈ ਅਦਾਲਤ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਕਿਉਂਕਿ ਬੰਬੀਹਾ ਗੈਂਗ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਗੈਂਗਸਟਰ ਦਾ ਫਰਜ਼ੀ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ।

ਦੱਸ ਦੇਈਏ ਕਿ ਲੁਧਿਆਣਾ ਦੇ ਮਿਹਰਬਾਨ ਪੁਲਿਸ ਸਟੇਸ਼ਨ ਵਿੱਚ 2017 ਦੇ ਕਤਲ ਕੇਸ ਵਿੱਚ ਲਾਰੈਂਸ ਦਾ ਨਾਮ ਦਰਜ ਹੈ। ਪੁਲਿਸ ਲਾਰੈਂਸ ਨੇ ਇਸ ਸਬੰਧੀ ਪੁੱਛਗਿੱਛ ਲਈ ਉਸ ਨੂੰ ਰਿਮਾਂਡ ‘ਤੇ ਲਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment