ਨਿਊਜ਼ ਡੈਸਕ : ਝਾਰਖੰਡ ਦੇ ਪਲਾਂਮੁ ਜ਼ਿਲ੍ਹੇ ਚ ਉਸ ਵੇਲੇ ਹੜਕੰਪ ਮੈਚ ਗਿਆ ਜਦੋਂ ਇੱਥੇ ਹਾਥੀਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਘਟਨਾ ਪਲਾਮੂ ਜ਼ਿਲੇ ਦੇ ਹੁਸੈਨਾਬਾਦ ਬਲਾਕ ਦੇ ਬਨੀਆਦੀਹ ਇਲਾਕੇ ਦੀ ਦੱਸੀ ਜਾ ਰਹੀ ਹੈ। ਹਮਲਾ ਇੰਨ੍ਹਾਂ ਭਿਆਨਕ ਸੀ ਕਿ ਪਿੰਡ ਕਿਸ਼ੂਪੁਰ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ। ਅਸਿਸਟੈਂਟ ਕੰਜ਼ਰਵੇਟਰ ਆਫ ਫਾਰੈਸਟ ਰਾਮਸੂਰਤ ਪ੍ਰਸਾਦ ਨੇ ਦੱਸਿਆ ਕਿ ਹਾਥੀਆਂ ਦੇ ਝੁੰਡ ਦੀ ਲਪੇਟ ‘ਚ ਆਏ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੀ ਇਲਾਜ ਦੌਰਾਨ ਹਸਪਤਾਲ ‘ਚ ਮੌਤ ਹੋ ਗਈ।
ਮ੍ਰਿਤਕਾ ਦੀ ਪਹਿਚਾਣ ਪਿੰਡ ਵਾਸੀ ਵੰਸ਼ੀ ਮਹਤੋ (40), ਕਿਸਾਨ ਮਨੋਜ ਰਾਮ (45) ਵਜੋਂ ਹੋਈ ਹੈ।
ਚੀਤੇ ਦੇ ਹਮਲੇ ‘ਚ ਪੰਜ ਸਾਲਾ ਬੱਚੇ ਦੀ ਮੌਤ
ਇਸ ਦੇ ਨਾਲ ਹੀ ਝਾਰਖੰਡ ‘ਚ ਚੀਤੇ ਦੇ ਹਮਲੇ ‘ਚ ਪੰਜ ਸਾਲਾ ਬੱਚੇ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮਾਮਲਾ ਗੜ੍ਹਵਾ ਦੇ ਭੰਡਾਰੀਆ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਨੂੰ ਬੱਚਾ ਨੇੜੇ ਦੀ ਦੁਕਾਨ ‘ਤੇ ਬਿਸਕੁਟ ਲੈਣ ਗਿਆ ਸੀ। ਇਸ ਦੌਰਾਨ ਚੀਤੇ ਨੇ ਬੱਚੇ ‘ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।