ਢਾਈ ਸਾਲਾ ਬੱਚੀ ਦੇ ਵੱਡੇ ਕਾਰਨਾਮੇ, ਕਈ ਰਿਕਾਰਡ ਕੀਤੇ ਕਾਇਮ

TeamGlobalPunjab
2 Min Read

ਭੁਵਨੇਸ਼ਵਰ: ਭੁਵਨੇਸ਼ਵਰ ਦੀ ਰਹਿਣ ਵਾਲੀ ਢਾਈ ਸਾਲਾ ਬੱਚੀ ਨੇ ਕਮਾਲ ਕਰ ਦਿੱਤੀ ਹੈ। ਅਨਵੀ ਵਿਸ਼ੇਸ਼ ਅਗਰਵਾਲ ਨੇ 72 ਪੇਂਟਿੰਗਜ਼ ਬਣਾ ਕੇ ਰਿਕਾਰਡ ਕਾਇਮ ਕੀਤੇ ਹਨ। ਉਸ ਦਾ ਨਾਮ ਵਰਲਡ ਬੁੱਕ ਆਫ ਰਿਕਾਰਡਜ਼ ਲੰਦਨ ਅਤੇ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ। ਅਨਵੀ ਨੇ ਹਾਲ ਹੀ ਵਿੱਚ ਤੁਰਨਾ ਸ਼ੁਰੂ ਹੀ ਕੀਤਾ ਹੈ ਤੇ ਉਸ ਨੇ ਪੇਂਟਿੰਗ ਬਣਾਉਣਾ ਉਸ ਵੇਲੇ ਸ਼ੂਰੁ ਕੀਤਾ ਸੀ ਜਦੋਂ ਉਹ ਸਿਰਫ 9 ਮਹੀਨਿਆ ਦੀ ਸੀ।

ਤੁਹਾਨੂੰ ਇਹ ਵੀ ਦੱਸ ਦਈਏ ਕਿ ਅਨਵੀ ਨੇ 1 ਸਾਲ 9 ਮਹੀਨੇ ਦੀ ਉਮਰ ਵਿੱਚ ਸਪੈਨਿਸ਼ ਬੋਲਣੀ ਵੀ ਸਿੱਖ ਲਈ ਸੀ। ਅਨਵੀ ਦੇ ਮਾਤਾ-ਪਿਤਾ ਨੇ ਕਿਹਾ ਕਿ ‘ਸਾਨੂੰ ਆਪਣੀ ਧੀ ‘ਤੇ ਮਾਣ ਹੈ, ਅਨਵੀ ਦੀ ਕਈ ਮਹੀਨਿਆ ਦੀ ਸਖਤ ਮਿਹਨਤ ਤੇ ਸਿੱਖਣ ਦੇ ਜਨੂੰਨ ਨੇ 2.5 ਸਾਲ ਦੀ ਉਮਰ ਵਿੱਚ ਤਿੰਨ ਵੱਡੇ ਰਿਕਾਰਡ ਬਣਾਏ।’

ਇਸ ਤੋਂ ਇਲਾਵਾ ਅਨਵੀ ਨੇ ਕਲਾ ਦੀਆਂ 37 ਤੋਂ ਵੱਧ ਤਕਨੀਕਾਂ ਸਿੱਖੀਆ ਹਨ। ਜਿਨਾਂ ਵਿੱਚ ਚੁੰਬਕ, ਪੈਂਡੂਲਮ, ਕਲਰ ਆਨ ਵ੍ਹੀਲਜ਼, ਰਿਫਲੈਕਸ਼ਨ ਆਰਟ, ਹੇਅਰ ਕੋਂਬ ਟੈਕਸਚਰ, ਪੁਰਾਣੇ ਖਿਡੋਣਿਆ ਨੂੰ ਨਵੇਂ ਬਣਾਉਣਾ, ਸਪਰੇਅ ਪੇਟਿੰਗ, ਬਬਲ ਪੇਟਿੰਗ ਅਤੇ ਹੋਰ ਕਈ ਤਕਨੀਕਾਂ ਸ਼ਾਮਲ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment