ਪਾਕਿਸਤਾਨ ਦਾ F-16 ਲੜਾਕੂ ਜਹਾਜ਼ ਡੇਗਣ ਵਾਲੇ ਅਭਿਨੰਦਨ ਵਰਤਮਾਨ ਦਾ ਵੀਰ ਚੱਕਰ ਨਾਲ ਸਨਮਾਨ

TeamGlobalPunjab
1 Min Read

ਨਵੀਂ ਦਿੱਲੀ: ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਾਵਾਰ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਹੈ। ਸਾਲ 2019 ‘ਚ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਅਭਿਨੰਦਨ ਨੇ ਵਿੱਚ ਪਾਕਿਸਤਾਨ ਨਾਲ ਹਵਾਈ ਸੰਘਰਸ਼ ਦੌਰਾਨ ਐੱਫ-16 ਲੜਾਕੂ ਜਹਾਜ਼ ਨੂੰ ਡੇਗਿਆ ਸੀ ਅਤੇ ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਤਿੰਨ ਦਿਨਾਂ ਤੱਕ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸ ਵੇਲੇ ਅਭਿਨੰਦਨ ਹਵਾਈ ਫੌਜ ‘ਚ ਵਿੰਗ ਕਮਾਂਡਰ ਵਜੋਂ ਤਾਇਨਾਤ ਸਨ।

- Advertisement -

ਸਨਮਾਨ ਨਾਲ ਦਿੱਤੇ ਗਏ ਪ੍ਰਸ਼ੰਸ਼ਾ ਪੱਤਰ ਵਿੱਚ ਕਿਹਾ ਗਿਆ ਕਿ ਹਵਾਈ ਸੈਨਾ ਦੇ ਲੜਾਕੂ ਪਾਇਲਟ ਨੂੰ ਹਵਾਈ ਸੰਘਰਸ਼ ਦੌਰਾਨ ‘ਫਰਜ਼ਾਂ ਦੀ ਗ਼ੈਰਸਧਾਰਨ ਭਾਵਨਾ’ ਵਿਖਾਉਣ ਲਈ ਭਾਰਤ ਦੇ ਤੀਜੇ ਸਭ ਤੋਂ ਵੱਡੇ ‘ਜੰਗੀ ਬਹਾਦਰੀ ਤਗ਼ਮੇ’ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

Share this Article
Leave a comment