ਹੈਤੀ ਵਿਖੇ ਤੇਲ ਟੈਂਕਰ ਵਿੱਚ ਧਮਾਕਾ, ਘੱਟੋ-ਘੱਟ 60 ਦੀ ਮੌਤ

TeamGlobalPunjab
2 Min Read

ਪੋਰਟ ਓ ਪ੍ਰਿੰਸ : ਕੈਰੇਬੀਅਨ ਦੇਸ਼ ਹੈਤੀ ਦੇ ਸ਼ਹਿਰ ਕੇਪ ਹੈਤੀਅਨ ਵਿੱਚ ਮੰਗਲਵਾਰ ਨੂੰ ਇੱਕ ਈਂਧਨ ਟੈਂਕਰ ਪਲਟ ਗਿਆ। ਡੁੱਲ੍ਹਿਆ ਤੇਲ ਇਕੱਠਾ ਕਰਨ ਲਈ ਸੈਂਕੜੇ ਲੋਕ ਇਕੱਠੇ ਹੋ ਗਏ। ਜਦੋਂ ਇਹ ਲੋਕ ਕੰਟੇਨਰਾਂ ਨੂੰ ਭਰ ਰਹੇ ਸਨ ਤਾਂ ਟੈਂਕਰ ਵਿੱਚ ਧਮਾਕੇ ਨਾਲ ਅੱਗ ਲੱਗ ਗਈ।ਇਸ ਘਟਨਾ ਵਿੱਚ 60 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕਈ ਗੰਭੀਰ ਰੂਪ ਨਾਲ ਸੜ ਗਏ ਹਨ। ਇਸ ਲਈ ਸੰਭਾਵਨਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹੈਤੀ ‘ਚ ਬਿਜਲੀ ਦੀ ਭਾਰੀ ਕਮੀ ਹੈ। ਇਸ ਲਈ ਲੋਕ ਜਨਰੇਟਰਾਂ ‘ਤੇ ਜ਼ਿਆਦਾ ਭਰੋਸਾ ਕਰਦੇ ਹਨ। ਇਸ ਲਈ ਬਾਲਣ ਦੀ ਲੋੜ ਹੁੰਦੀ ਹੈ । ਟੈਂਕਰ ਪਲਟਣ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਉਹ ਇੱਥੋਂ ਮੁਫਤ ‘ਚ ਤੇਲ ਲੈ ਸਕਦੇ ਹਨ। ਬਦਕਿਸਮਤੀ ਨਾਲ, ਉਸੇ ਸਮੇਂ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਕੈਪ ਹੈਤੀਆਈ ਮੇਅਰ ਪੈਟਰਿਕ ਅਲਮੋਰ ਨੇ ਕਿਹਾ- ਮੈਂ 50 ਸੜੀਆਂ ਲਾਸ਼ਾਂ ਦੇਖੀਆਂ ਹਨ। ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਕਿਹਾ- 40 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ। ਜ਼ਿਆਦਾਤਰ ਲਾਸ਼ਾਂ ਬੁਰੀ ਤਰ੍ਹਾਂ ਸੜ ਚੁੱਕੀਆਂ ਹਨ, ਇਸ ਲਈ ਫਿਲਹਾਲ ਉਨ੍ਹਾਂ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੈ।

- Advertisement -

ਮੇਅਰ ਅਨੁਸਾਰ – ਇੱਕ ਤੇਜ਼ ਰਫ਼ਤਾਰ ਟੈਂਕਰ ਮੁੱਖ ਸੜਕ ‘ਤੇ ਪਲਟ ਗਿਆ। ਇਸ ਵਿੱਚੋਂ ਤੇਲ ਨਿਕਲ ਰਿਹਾ ਸੀ। ਇਸ ਨੂੰ ਇਕੱਠਾ ਕਰਨ ਲਈ ਕਈ ਲੋਕ ਛੋਟੇ-ਛੋਟੇ ਡੱਬੇ ਲੈ ਕੇ ਪਹੁੰਚੇ। ਇਸ ਦੌਰਾਨ ਟੈਂਕਰ ‘ਚ ਧਮਾਕਾ ਹੋ ਗਿਆ।

Share this Article
Leave a comment