ਕੋਵਿਡ-19 ਵੈਕਸੀਨ 5 ਸਾਲ ਤੋਂ 11 ਸਾਲਾਂ ਦੇ ਉਮਰ ਦੇ ਬੱਚਿਆਂ ਉੱਤੇ ਵੀ ਕਰਦੀ ਹੈ ਕੰਮ : ਫਾਈਜ਼ਰ

TeamGlobalPunjab
1 Min Read

ਫਾਈਜ਼ਰ ਨੇ ਆਖਿਆ ਕਿ ਉਸ ਦੀ ਕੋਵਿਡ-19 ਵੈਕਸੀਨ 5 ਸਾਲ ਤੋਂ 11 ਸਾਲਾਂ ਦੇ ਉਮਰ ਦੇ ਬੱਚਿਆਂ ਉੱਤੇ ਵੀ ਕੰਮ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦ ਹੀ ਉਹ ਅਮਰੀਕਾ ਤੋਂ ਇਸ ਉਮਰ ਵਰਗ ਲਈ ਵੀ ਮਨਜ਼ੂਰੀ ਲੈਣਗੇ। ਇਹ ਬੱਚਿਆਂ ਦੀ ਵੈਕਸੀਨੇਸ਼ਨ ਲਈ ਅਹਿਮ ਕਦਮ ਹੋਵੇਗਾ।

ਫਾਈਜ਼ਰ ਤੇ ਜਰਮਨੀ ਦੀ ਕੰਪਨੀ ਬਾਇਓਐਨਟੈਕ ਦੀ ਭਾਈਵਾਲੀ ਸਦਕਾ ਤਿਆਰ ਇਹ ਵੈਕਸੀਨ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਪਹਿਲਾਂ ਹੀ ਉਪਲਬਧ ਸੀ।ਪਰ ਹੁਣ ਬੱਚੇ ਸਕੂਲਾਂ ਵਿੱਚ ਪਰਤ ਆਏ ਹਨ ਤੇ ਡੈਲਟਾ ਵੇਰੀਐਂਟ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਕਾਰਨ ਪੀਡੀਐਟ੍ਰਿਕ ਇਨਫੈਕਸ਼ਨਜ਼ ਵਿੱਚ ਕਾਫੀ ਵਾਧਾ ਹੋਇਆ ਹੈ। ਬਹੁਤ ਸਾਰੇ ਮਾਪੇ ਬੜੀ ਬੇਸਬਰੀ ਨਾਲ ਵੈਕਸੀਨੇਸ਼ਨ ਦੀ ਉਡੀਕ ਕਰ ਰਹੇ ਹਨ। ਐਲੀਮੈਂਟਰੀ ਸਕੂਲ ਵਾਲੇ ਬੱਚਿਆਂ ਲਈ ਫਾਈਜ਼ਰ ਨੇ ਕਿਤੇ ਘੱਟ ਡੋਜ਼ ਨਾਲ ਟੈਸਟ ਕੀਤਾ ਹੈ। ਇਹ ਹੁਣ ਦਿੱਤੀ ਜਾਣ ਵਾਲੀ ਵੈਕਸੀਨ ਦੀ ਡੋਜ਼ ਦਾ ਇੱਕ ਤਿਹਾਈ ਹੈ। ਫਾਈਜ਼ਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ• ਬਿੱਲ ਗਰਬਰ ਨੇ ਆਖਿਆ ਕਿ ਇਸ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਬੱਚਿਆਂ ਵਿੱਚ ਵੀ ਕਰੋਨਾਵਾਇਰਸ ਨਾਲ ਲੜਨ ਲਈ ਐਂਟੀਬੌਡੀ ਦਾ ਪੱਧਰ ਟੀਨੇਜਰਜ਼ ਤੇ ਬਾਲਕਾਂ ਵਾਂਗ ਮਜ਼ਬੂਤ ਹੋ ਜਾਵੇਗਾ।

Share this Article
Leave a comment