ਅਣਗੌਲੇ ਦੇਸ਼ ਭਗਤ ਬਾਬਾ ਰਾਮ ਸਿੰਘ ਘਾਲਾ ਮਾਲਾ

TeamGlobalPunjab
3 Min Read

-ਅਵਤਾਰ ਸਿੰਘ

ਦੇਸ਼ ਭਗਤ ਬਾਬਾ ਰਾਮ ਸਿੰਘ ਦਾ ਜਨਮ 27 ਮਾਰਚ 1907 ਨੂੰ ਚੰਦਾ ਸਿੰਘ ਦਰਜ਼ੀ ਦੇ ਘਰ ਮਾਤਾ ਬਸੰਤ ਕੌਰ ਦੀ ਕੁਖੋਂ ਸੁਲਤਾਨਵਿੰਡ, ਅੰਮਿਰਤਸਰ ਵਿਖੇ ਹੋਇਆ।

ਗਦਰੀ ਅੱਡਾ ਵੇਂਈ ਪੂੰਈ (ਨਾਨਕੇ) ਬਾਬਾ ਨੱਥਾ ਸਿੰਘ ਦੀ ਕੁਟੀਆ ਤੋਂ ਬਾਲ ਵਿਦਿਆ ਹਾਸਲ ਕਰਨ ਤੋਂ ਬਾਅਦ ਸੁਲਤਾਨਵਿੰਡ ਮੁਢਲੀ ਸਿੱਖਿਆ ਲਈ। ਸਕੂਲ ਵਿੱਚ ਉਨ੍ਹਾਂ ਸਾਥੀਆਂ ਨਾਲ ਰਲ ਕੇ ਗਾਲਾਂ ਕਢਣ ਵਾਲੇ ਅਧਿਆਪਕਾਂ ਤੋਂ ਮੁਆਫੀ ਮੰਗਵਾਈ।

ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਡਾ ਸੈਫਲੂਦੀਨ ਦੀ ਗ੍ਰਿਫਤਾਰੀ ਵਿਰੁੱਧ ਨਿਕਲਿਆ ਜਲੂਸ ਤੇ ਫਿਰ ਜਲਿਆਂ ਵਾਲਾ ਖੂਨੀ ਸਾਕਾ ਅੱਖੀਂ ਵੇਖਿਆ। ਪਹਿਲੀ ਵਾਰ 12 ਸਾਲ ਦੀ ਉਮਰ ਵਿੱਚ ਗ੍ਰਿਫ਼ਤਾਰ ਹੋਏ ਤੇ ਨਾਬਾਲਗ ਹੋਣ ‘ਤੇ ਛੱਡ ਦਿੱਤਾ ਗਿਆ।

- Advertisement -

1921 ਵਿੱਚ ਚਾਬੀਆਂ ਮੋਰਚੇ ਵਿੱਚ 6 ਮਹੀਨੇ, ਗੁਰੂ ਕੇ ਬਾਗ ਵਿੱਚ 1 ਸਾਲ, ਜੈਤੋ ਮੋਰਚੇ ਵਿੱਚ 18 ਮਹੀਨੇ ਕੈਦ ਕੱਟੀ। 1926 ਵਿੱਚ ਸੰਤੋਖ ਸਿੰਘ ਧਰਦਿਉ ਨਾਲ ਮੁਲਾਕਾਤ ਹੋਈ, ਉਨ੍ਹਾਂ ਕਿਰਤੀ ਪਾਰਟੀ ਵਿੱਚ ਕੰਮ ਕਰਨ ਲਈ ਕਿਹਾ।

1930 ਸਿਵਲ ਨਾ-ਫੁਰਮਾਨੀ ਅੰਦੋਲਨ ਤੇ ਜਲਿਆਂ ਵਾਲੇ ਬਾਗ ਵਿੱਚ ਭਾਸ਼ਣ ਕਰਨ ‘ਤੇ 2 -2 ਮਹੀਨੇ ਦੀ ਕੈਦ ਕੱਟੀ। ਲਾਹੌਰ ਜੇਲ੍ਹ ਵਿੱਚ ਬਾਬਾ ਸੋਹਣ ਸਿੰਘ ਭਕਨਾ ਤੇ ਬਾਬਾ ਜਵਾਲਾ ਸਿੰਘ ਠੱਠੀ ਨਾਲ ਸੰਪਰਕ ਹੋਇਆ। 1931 ‘ਚ ਮਹਾਤਮਾ ਗਾਂਧੀ ਦੇ ਕਰਾਂਚੀ ਪਹੁੰਚਣ ‘ਤੇ ਸਾਥੀਆਂ ਨਾਲ ਮਹਾਤਮਾ ਗਾਂਧੀ ਗੋ ਬੈਕ, ਵਾਪਸ ਜਾਉ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਕਾਤਲ ਮੁਰਦਾਬਾਦ ਦੇ ਨਾਅਰੇ ਲਾਉਦਿਆਂ ਕਾਲਾ ਫੁੱਲ ਭੇਟ ਕੀਤਾ।

ਦੁਬਾਰਾ 1932 ਵਿੱਚ ਸਿਵਲ ਨਾ-ਫੁਰਮਾਨੀ ਲਹਿਰ 6 ਮਹੀਨੇ ਕੈਦ, 1934 ਵਿੱਚ ਕਿਰਤੀ ਪਾਰਟੀ ਦੇ ਇਸ਼ਤਿਹਾਰ ਵੰਡਣ ਦੇ ਦੋਸ਼ ਵਿੱਚ 5 ਮਹੀਨੇ,1936 ਵਿੱਚ ਲਾਲ ਢੰਡੋਰਾ ਪਰਚਾ ਵੰਡਣ ਤੇ 6 ਮਹੀਨੇ ਕੈਦ ਹੋਈ।

ਮੁਜ਼ਾਰਾ ਲਹਿਰ ਦੇ ਮੋਢੀ ਰਹੇ, 1939 ਦੇ ਕਿਸਾਨ ਮੋਰਚੇ ਵਿੱਚ 18 ਮਹੀਨੇ ਕੈਦ ਰਹੇ। 1941 ਹਿੰਦ ਰੂਸ ਦੋਸਤੀ ਜਥੇਬੰਦੀ ਦੇ ਜਨਰਲ ਸਕੱਤਰ ਰਹੇ।

1946 ਨੂੰ ਹਰਸ਼ਾ ਛੀਨਾ ਦੇ ਮੋਘਾ ਮੋਰਚੇ ਵਿੱਚ 7 ਮਹੀਨੇ ਕੈਦ ਕੱਟੀ। 1959 ਤੋਂ ਅਖੀਰ ਤੱਕ ਭਾਰਤ ਸੇਵਕ ਸਮਾਜ ਦੇ ਇੰਚਾਰਜ ਰਹੇ।

- Advertisement -

1969 ਨੂੰ ਅੱਖਾਂ ਦੀ ਰੋਸ਼ਨੀ ਜਾਣ ਤੇ ਦਿੱਲੀ ਦੇ ਹਸਪਤਾਲ ਦੇ ਡਾਕਟਰ ਨੇ ਇਲਾਜ ਦਾ 500 ਰੁਪਏ ਖਰਚਾ ਮੰਗਣ ਤੇ ਉਸਨੂੰ ਕਿਹਾ, ਮੈਂ ਫਰੀਡਮ ਫਾਈਟਰ ਹਾਂ ਤੇ ਡਾਕਟਰ ਨੇ ਕਿਹਾ ਕਿ ਹਸਪਤਾਲ ਵਿਚ ਸਿਰਫ ਕਾਲੇ ਪਾਣੀ ਦੀ ਸਜਾ ਕਟਣ ਵਾਲੇ ਨੂੰ ਹੀ ਫਰੀਡਮ ਫਾਈਟਰ ਮੰਨਦੇ ਹਨ।

ਉਨ੍ਹਾਂ ਉਸ ਸਮੇਂ ਦੇਸ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਫਰੀਡਮ ਫਾਈਟਰ ਦੀ ਪਰਿਭਾਸ਼ਾ ਦਸੀ ਜਾਵੇ, ਰਾਸ਼ਟਰਪਤੀ ਵੀ ਵੀ ਗਿਰੀ ਨੇ 1000 ਰੁਪਏ ਦਾ ਚੈਕ ਭੇਜ ਕੇ ਅਪ੍ਰੇਸ਼ਨ ਕਰਾਉਣ ਲਈ ਲਿਖਿਆ ਪਰ ਬਾਬਾ ਜੀ ਨੇ ਚੈਕ ਵਾਪਸ ਕਰਦੇ ਹੋਏ ਲਿਖਿਆ ਮੈਂ ਫਰੀਡਮ ਫਾਈਟਰ ਹਾਂ, ਕੋਈ ਭਿਖਾਰੀ ਨਹੀਂ।

4 ਅਗਸਤ 1981 ਨੂੰ ਇਹ ਜੁਝਾਰੂ ਯੋਧਾ ਯਾਦਾਂ ਦਾ ਵਿਰਸਾ ਛੱਡ ਗਿਆ। ਉਨ੍ਹਾਂ ਦੇ ਨਾਂ ‘ਤੇ ਮਜੀਠਾ ਰੋਡ,ਅੰਮ੍ਰਿਤਸਰ ਵਿਖੇ ਇਕ ਚੌਕ ਦਾ ਨਾਂ ਬਾਬਾ ਰਾਮ ਸਿੰਘ ਘਾਲਾ ਮਾਲਾ ਚੌਕ ਰਖਿਆ ਗਿਆ ਹੈ।

Share this Article
Leave a comment