ਫਰਾਂਸ ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਲੀ ਪੇਨ ਨੇ ਕਿਹਾ- ਜਨਤਕ ਤੌਰ ‘ਤੇ ਹਿਜਾਬ ਪਹਿਨਣ ‘ਤੇ ਲੱਗੇਗਾ ਜੁਰਮਾਨਾ

TeamGlobalPunjab
2 Min Read

ਪੈਰਿਸ- ਭਾਰਤ ਤੋਂ ਉੱਠੇ ਹਿਜਾਬ ਵਿਵਾਦ ਨੇ ਹੁਣ ਫਰਾਂਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਐਤਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਇਹ ਵੱਡਾ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਮਰੀਨ ਲੀ ਪੇਨ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ‘ਚ ਆਉਂਦੀ ਹੈ ਤਾਂ ਹਿਜਾਬ ਪਹਿਨਣ ਵਾਲੇ ਮੁਸਲਮਾਨਾਂ ‘ਤੇ ਜੁਰਮਾਨਾ ਲਗਾਇਆ ਜਾਵੇਗਾ।

ਲੀ ਪੇਨ ਨੇ ਕਿਹਾ ਕਿ ਉਨ੍ਹਾਂ ਦੇ ਕਾਨੂੰਨਾਂ ਨੂੰ ਵਿਤਕਰਾਪੂਰਨ ਅਤੇ ਨਿੱਜੀ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਕਹਿ ਕੇ ਸੰਵਿਧਾਨਕ ਤੌਰ ‘ਤੇ ਚੁਣੌਤੀ ਦਿੱਤੀ ਜਾ ਸਕਦੀ ਹੈ। ਅਜਿਹੀਆਂ ਚੁਣੌਤੀਆਂ ਤੋਂ ਬਚਣ ਲਈ ਉਹ ਰਾਏਸ਼ੁਮਾਰੀ ਦਾ ਤਰੀਕਾ ਅਪਣਾਏਗੀ। RTL ਰੇਡੀਓ ਨਾਲ ਗੱਲ ਕਰਦੇ ਹੋਏ ਲੀ ਪੇਨ ਨੇ ਕਿਹਾ ਕਿ ਜਿਸ ਤਰ੍ਹਾਂ ਵਾਹਨਾਂ ‘ਚ ਸੀਟਬੈਲਟ ਬੰਨ੍ਹਣਾ ਲਾਜ਼ਮੀ ਕੀਤਾ ਗਿਆ ਹੈ, ਉਸੇ ਤਰ੍ਹਾਂ ਇਹ ਫੈਸਲਾ ਵੀ ਲਾਗੂ ਕੀਤਾ ਜਾਵੇਗਾ ਕਿ ਮੁਸਲਮਾਨਾਂ ਨੂੰ ਜਨਤਕ ਥਾਵਾਂ ‘ਤੇ ਹਿਜਾਬ ਨਹੀਂ ਪਹਿਨਣਾ ਚਾਹੀਦਾ।

ਉਨ੍ਹਾਂ ਨੇ ਕਿਹਾ, ‘ਜਿਸ ਤਰ੍ਹਾਂ ਸੀਟ ਬੈਲਟ ਨਾ ਲਗਾਉਣ ‘ਤੇ ਜੁਰਮਾਨਾ ਹੁੰਦਾ ਹੈ, ਉਸੇ ਤਰ੍ਹਾਂ ਲੋਕਾਂ ਨੂੰ ਹਿਜਾਬ ਨਾ ਪਹਿਨਣ ‘ਤੇ ਜੁਰਮਾਨਾ ਭਰਨਾ ਪਵੇਗਾ। ਮੈਨੂੰ ਲੱਗਦਾ ਹੈ ਕਿ ਪੁਲਿਸ ਇਸ ਨੂੰ ਲਾਗੂ ਕਰਨ ਦੇ ਯੋਗ ਹੋਵੇਗੀ। ਫਰਾਂਸ ਵਿੱਚ ਇਸ ਤੋਂ ਪਹਿਲਾਂ ਸਕੂਲਾਂ ਵਿੱਚ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਜਨਤਕ ਥਾਵਾਂ ‘ਤੇ ਪੂਰਾ ਚਿਹਰਾ ਢੱਕਣ ਦੀ ਵੀ ਮਨਾਹੀ ਹੈ।

ਮੈਕਰੋਨ ਦੀ ਮੁੱਖ ਵਿਰੋਧੀ ਮਰੀਨ ਲੀ ਪੇਨ ਨੇ ਹਾਲ ਹੀ ਦੇ ਸਮੇਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਸੱਤਾ ਦੀ ਦਾਅਵੇਦਾਰ ਵਜੋਂ ਉਭਰੀ ਹੈ। 24 ਅਪਰੈਲ ਨੂੰ ਪ੍ਰਧਾਨਗੀ ਸੰਭਾਲਣ ਲਈ ਦੋਵਾਂ ਵਿਚਾਲੇ ਸਖ਼ਤ ਟੱਕਰ ਹੋਣ ਦੀ ਉਮੀਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੈਕਰੋਨ ਨੂੰ 2017 ਦੀਆਂ ਚੋਣਾਂ ਵਿੱਚ ਆਸਾਨ ਜਿੱਤ ਮਿਲੀ ਸੀ। ਸ਼ਨੀਵਾਰ ਨੂੰ ਪੈਰਿਸ ਨੇੜੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੈਕਰੋਨ ਨੇ ਕਿਹਾ ਕਿ ਕੁਝ ਵੀ ਨਿਸ਼ਚਿਤ ਨਹੀਂ ਹੈ ਅਤੇ ਕੁਝ ਵੀ ਸੰਭਵ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment