ਜਿਓਤਰਾਦਿੱਤਿਆ ਸਿੰਧੀਆ ਦੇ ਅਸਤੀਫੇ ਤੋਂ ਬਾਅਦ ਰਾਹੁਲ ਗਾਂਧੀ ਦੀ ਸਖਤ ਪ੍ਰਤੀਕਿਰਿਆ, ਪੀਐਮ ਮੋਦੀ ਨੂੰ ਦਿੱਤੀ ਇਹ ਸਲਾਹ!

TeamGlobalPunjab
1 Min Read

ਨਵੀਂ ਦਿੱਲੀ : ਇੰਨੀ ਦਿਨੀਂ ਮੱਧਪ੍ਰਦੇਸ਼ ਕਾਂਗਰਸ ਅੰਦਰ ਘਮਸਾਨ ਮੱਚਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਬੀਤੀ ਕੱਲ੍ਹ ਜਿੱਥੇ 22 ਵਿਧਾਇਕਾਂ ਨੇ ਅਸਤੀਫੇ ਦਿੱਤੇ ਉੱਥੇ ਹੀ ਅੱਜ ਸੀਨੀਅਰ ਨੇਤਾ ਜਿਓਤਰਾਦਿੱਤਿਆ ਸਿੰਧੀਆ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸ ਦੇ ਚਲਦਿਆਂ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਨੂੰ ਲੈ ਕੇ ਸਖਤ ਪ੍ਰਤੀਕਿਰਿਆ ਦਿੱਤੀ ਹੈ।

- Advertisement -

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਮੋਦੀ ਨੂੰ ਸੰਬੋਧਿਤ ਕਰਦਿਆਂ ਲਿਖਿਆ ਕਿ ਤੁਸੀਂ ਕਾਂਗਰਸ ਦੀ ਸਰਕਾਰ ਗਿਰਾਉਣ ਵਿੱਚ ਵਿਅਸਤ ਹੋ ਅਜਿਹੇ ਵਿੱਚ ਤੁਸੀਂ ਪੈਟਰੋਲ ਦੀ ਕੀਮਤਾਂ ਹੁਣ 60 ਰੁਪਏ ਪ੍ਰਤੀਸ਼ਤ ਕਰ ਪਾਓਗੇ। ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹੇ ਵਿੱਚ ਦੇਸ਼ ਦੀ ਡਗਮਗਾਈ ਅਰਥ ਵਿਵਸਥਾ ਨੂੰ ਕੀ ਤੁਸੀਂ ਸੁਧਾਰ ਸਕੋਗੇ।

ਦੱਸ ਦਈਏ ਕਿ ਮੱਧਪ੍ਰਦੇਸ਼ ਅੰਦਰ ਕਾਂਗਰਸ ਪਾਰਟੀ ਦੇ 22 ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਪਾਰਟੀ ਦੇ ਸੀਨੀਅਰ ਨੇਤਾ ਜਿਓਤਰਾਦਿੱਤਿਆ ਸਿੰਧੀਆ ਨੇ ਤਾਂ ਭਾਜਪਾ ਦੇ ਸੀਨੀਅਰ ਨੇਤਾ ਜੇਪੀ ਨੱਢਾ ਦੀ ਅਗਵਾਈ ਵਿੱਚ ਭਾਜਪਾ ਵਿੱਚ ਸ਼ਮੂਲੀਅਤ ਵੀ ਕਰ ਲਈ ਹੈ।

Share this Article
Leave a comment