ਪਰਥ: ਦੱਖਣੀ – ਪੂਰਬੀ ਆਸਟਰੇਲੀਆ ਵਿੱਚ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ। ਇੱਥੇ ਦੋ ਛੋਟੇ ਜਹਾਜ਼ਾਂ ਦੀ ਆਪਸੀ ਟੱਕਰ ਹੋਣ ਕਾਰਨ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਦੋਵੇਂ ਜਹਾਜ਼ਾਂ ਦਾ ਮਲਬਾ ਘਾਹ ਦੇ ਮੈਦਾਨਾਂ ਵਿੱਚ ਚਾਰੇ ਪਾਸੇ ਫੈਲ ਗਿਆ। ਵਿਕਟੋਰੀਆ ਸੂਬੇ ਦੀ ਰਾਜਧਾਨੀ ਮੈਲਬਰਨ ਵਿੱਚ ਵਾਪਰੇ ਇਸ ਹਾਦਸੇ ਤੋਂ ਬਾਅਦ ਪੁਲਿਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ।
We are currently in Mangalore following an aircraft collision this morning. It is believed two aircraft have collided mid-air before crashing. Two occupants in each aircraft have died at the scene. → https://t.co/iUdX3OPGoO pic.twitter.com/EtscxodnPS
— Victoria Police (@VictoriaPolice) February 19, 2020
ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਜਹਾਜ਼ਾਂ ਵਿੱਚ ਮੌਜੂਦ ਦੋ-ਦੋ ਲੋਕਾਂ ਦੀ ਹਾਦਸੇ ਵਿੱਚ ਵਿੱਚ ਮੌਤ ਹੋ ਗਈ ਹੈ। ਫਿਲਹਾਲ ਮਰਨ ਵਾਲੇ ਲੋਕਾਂ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਸਕੀ ਹੈ।
The ATSB will investigate the reported mid-air collision involving two twin-engined light aircraft near Mangalore, Victoria on Wednesday morning. pic.twitter.com/pVIEdZz8AG
— ATSB (@atsbgovau) February 19, 2020
ਸਥਾਨਕ ਮੀਡੀਆ ਵੱਲੋਂ ਜਾਰੀ ਕੀਤੀ ਗਈ ਤਸਵਾਰਾਂ ਵਿੱਚ ਦੋ ਛੋਟੇ ਜਹਾਜ਼ਾਂ ਦਾ ਮਲਬਾ ਵਿਖਾਈ ਦੇ ਰਿਹਾ ਹੈ। ਸਿਵਲ ਹਵਾਬਾਜ਼ੀ ਸੁਰੱਖਿਆ ਅਥਾਰਟੀ ਅਤੇ ਆਸਟਰੇਲੀਆਈ ਟ੍ਰਾਂਸਪੋਰਟ ਸੁਰੱਖਿਆ ਬਿਊਰੋ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ।