Canada ‘ਚ ਸੜਕ ਹਾਦਸੇ ਦੌਰਾਨ 4 ਭਾਰਤੀਆਂ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ, ਇੰਝ ਬਚ ਸਕਦੀ ਸੀ ਜਾਨ

Global Team
3 Min Read

ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਇੱਕ ਭਿਆਨਕ ਸੜਕ ਹਾਦਸੇ ‘ਚ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪੰਜ ਦੋਸਤ ਆਪਣੀ ਟੇਸਲਾ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਕਾਰ ਇੱਕ ਖੰਭੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ। ਕਾਰ ‘ਚ ਫਸੇ ਪੰਜ ਜਣੇ ਬਾਹਰ ਆਉਣ ਲਈ ਤੜਪ ਰਹੇ ਸਨ ਜਿਨ੍ਹਾਂ ਵਿਚੋਂ ਇਕ ਮੁਟਿਆਰ ਨੂੰ ਕੈਨੇਡਾ ਪੋਸਟ ਦੇ ਮੁਲਾਜ਼ਮ ਨੇ ਲਾਮਿਸਾਨ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਬਾਹਰ ਕੱਢ ਲਿਆ ਪਰ ਬਾਕੀ ਐਨੇ ਖੁਸ਼ਕਿਸਮਤ ਨਹੀਂ ਸਨ।

‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਟੈਸਲਾ ਵੱਲੋਂ ਕਾਰਾਂ ਦੇ ਡਿਜ਼ਾਈਨ ਵਿਚ ਸੁਰੱਖਿਅਤ ਨੂੰ ਸਭ ਤੋਂ ਵੱਧ ਤਰਜੀਹ ਦਿਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਟੈਸਲਾ ਗੱਡੀਆਂ ਵਿਚੋਂ ਬਾਹਰ ਨਿਕਲਣ ਲਈ ਮੈਨੁਅਲ ਬਟਨ ਵਿਚ ਲੱਗਾ ਹੁੰਦਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹੁੰਦੇ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹਾਦਸੇ ਮਗਰੋਂ ਕਾਰ ‘ਚ ਸਵਾਰ ਪੰਜ ਜਣੇ ਐਨੇ ਜ਼ਿਆਦਾ ਡਰ ਗਏ ਕਿ ਬਾਹਰ ਨਿਕਲਣ ਦਾ ਕੋਈ ਤਰੀਕਾ ਹੀ ਨਾ ਸੁੱਝਿਆ। ਮਰਨ ਵਾਲਿਆਂ ਦੀ ਸ਼ਨਾਖਤ 25 ਸਾਲ ਦੇ ਨੀਲਰਾਜ ਗੋਹਿਲ, ਉਸ ਦੀ 29 ਸਾਲਾ ਭੈਣ ਕਿਤਾਬਾ ਗੋਹਿਲ, ਜੈਅ ਸਿਸੋਦੀਆ ਅਤੇ ਦਿਗਵਿਜੇ ਪਟੇਲ ਵਜੋਂ ਕੀਤੀ ਗਈ।

ਕੈਨੇਡਾ ਪੋਸਟ ਦੇ ਮੁਲਾਜ਼ਮ ਰਿਕ ਹਾਰਪਰ ਨੇ ਦੱਸਿਆ ਕਿ ਅੰਦਰੋਂ ਦਰਵਾਜ਼ਾ ਖੁੱਲ੍ਹਣਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਅੰਦਰ ਕਿਸੇ ਦੇ ਫਸੇ ਹੋਣ ਬਾਰੇ ਪਤਾ ਲੱਗਾ ਤਾਂ ਅੱਗ ਦੀ ਪਰਵਾਹ ਨਾ ਕਰਦਿਆਂ ਉਹ ਗੱਡੀ ਕੋਲ ਗਿਆ ਅਤੇ ਸਭ ਤੋਂ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਇਸ ਮਗਰੋਂ ਦਰਵਾਜ਼ਾ ਖੋਲ੍ਹ ਦਿਤਾ। ਅੱਗ ਕਾਰਨ ਪੈਦਾ ਹੋਇਆ ਧੂੰਆਂ ਐਨਾ ਸੰਘਣਾ ਸੀ ਕਿ ਰਿਕ ਹਾਰਪਰ ਹੋਰ ਕਿਸੇ ਨੂੰ ਦੇਖ ਨਾ ਸਕਿਆ ਅਤੇ ਮੁਟਿਆਰ ਨੂੰ ਬਾਹਰ ਕੱਢ ਲਿਆ ਜੋ ਧੂੰਏਂ ਕਾਰਨ ਬਦਹਾਲ ਹੋ ਚੁੱਕੀ ਸੀ। ਉਧਰ ਪੁਲਿਸ ਦਾ ਕਹਿਦਾ ਹੈ ਕਿ ਟੈਸਲਾ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਜਦੋਂ ਇਹ ਗਾਰਡ ਰੇਲ ਨਾਲ ਟਕਰਾਈ। ਜਾਂਚਕਰਤਾਵਾਂ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment