ਸ੍ਰੀ ਲੰਕਾ ਦੀ ਜਲ ਸੈਨਾ ਨੇ ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

TeamGlobalPunjab
1 Min Read

ਵਰਲਡ ਡੈਸਕ- ਸ੍ਰੀ ਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਗ਼ੈਰਕਾਨੂੰਨੀ ਢੰਗ ਨਾਲ ਸ਼ਿਕਾਰ ਕਰਨ ਦੇ ਦੋਸ਼ ਹੇਠ ਲਗਪਗ 54 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੱਛੀਆਂ ਫੜਨ ਵਾਲੇ ਜਾਲਦਾਰ 5 ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ।

ਦਸ ਦਈਏ ਆਪਣੇ ਬਿਆਨ ‘ਚ ਸ੍ਰੀਲੰਕਾ ਜਲ ਸੈਨਾ ਨੇ ਕਿਹਾ ਕਿ ਵਿਦੇਸ਼ੀ ਮਛੇਰਿਆਂ ਵੱਲੋਂ ਸ੍ਰੀਲੰਕਾ ਦੇ ਜਲ ਖੇਤਰ ‘ਚ ਆ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਸ਼ਿਕਾਰ ਕੀਤੇ ਜਾਣ ਦੇ ਸਥਾਨਕ ਮਛੇਰਿਆਂ ਤੇ ਦੇਸ਼ ਦੇ ਮੱਛੀ ਸਰੋਤਾਂ ’ਤੇ ਪੈ ਰਹੇ ਪ੍ਰਭਾਵ ਨੂੰ ਧਿਆਨ ‘ਚ ਰੱਖਦਿਆਂ ਨੇਵੀ ਵੱਲੋਂ ਇਨ੍ਹਾਂ ਗ਼ੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।

TAGGED:
Share this Article
Leave a comment