ਨਿਊਜੀਲੈਂਡ ‘ਚ ਲੇਬਰ ਪਾਰਟੀ ਨੇ ਰਚਿਆ ਇਤਿਹਾਸ, ਦੇਸ਼ ‘ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਮਿਲਿਆ ਬਹੁਮਤ

TeamGlobalPunjab
1 Min Read

ਨਿਊਜ਼ੀਲੈਂਡ : ਇੱਥੋਂ ਦੀ ਸਿਆਸਤ ‘ਚ ਇੱਕ ਇਤਿਹਾਸਕ ਬਦਲਾਅ ਦੇਖਣ ਨੂੰ ਮਿਲਿਆ ਹੈ। ਇੱਥੇ 24 ਸਾਲ ਬਾਅਦ ਕਿਸੇ ਪਾਰਟੀ ਨੂੰ ਬਹੁਮਤ ਹਾਸਲ ਹੋਇਆ ਹੈ। ਪ੍ਰਧਾਨ ਮੰਤਰੀ ਜੇਸਿੰਡਾ ਆਰਡਨਰ ਦੀ ਲੇਬਰ ਪਾਰਟੀ ਨੇ ਸਾਰੇ ਅਨੁਮਾਨਾਂ ਨੂੰ ਇੱਕ ਪਾਸੇ ਕਰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਇਤਿਹਾਸਕ ਜਿੱਤ ਨਾਲ ਜੇਸਿੰਡਾ ਆਰਡਨਰ ਲਗਾਤਾਰ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ।

ਸ਼ਨੀਵਾਰ ਨੂੰ ਇੱਥੇ ਸੰਸਦੀ ਚੋਣ ਲਈ ਵੋਟਿੰਗ ਹੋਈ। ਚੋਣਾਂ ਖਤਮ ਹੋਣ ਤੋਂ ਸਿਰਫ 90 ਮਿੰਟ ਬਾਅਦ ਗਿਣਤੀ ਵੀ ਸ਼ੁਰੂ ਕਰ ਦਿੱਤੀ ਗਈ। ਪਹਿਲਾਂ ਵੋਟ ਪਾਉਣ ਦੀ ਸੁਵਿਧਾ ਤਹਿਤ 19 ਲੱਖ ਵੋਟਰਾਂ ਨੇ ਪਹਿਲਾਂ ਹੀ ਆਪਣਾ ਵੋਟ ਪਾ ਦਿੱਤਾ ਸੀ।

ਨਿਊਜ਼ੀਲੈਂਡ ਵਿੱਚ ਦੇਸ਼ ਦੀ ਆਬਾਦੀ ਦੇ ਕੁੱਲ 57 ਫੀਸਦੀ ਮਤਦਾਤਾ ਹਨ। ਨਿਊਜ਼ੀਲੈਂਡ ਵਿੱਚ ਕੁੱਲ ਰਜਿਸਟਰਡ ਵੋਟਰ ਦੀ ਗਿਣਤੀ ਕਰੀਬ 30 ਲੱਖ 77 ਹਜ਼ਾਰ ਹੈ। ਚੋਣ ਨਤੀਜਿਆਂ ਦੌਰਾਨ ਲੇਬਰ ਪਾਰਟੀ ਨੂੰ 48.7 ਫੀਸਦ ਵੋਟਾਂ ਮਿਲੀਆਂ। ਇਨ੍ਹਾਂ ਵੋਟਾਂ ਦੇ ਨਾਲ ਲੇਬਰ ਪਾਰਟੀ ਨੂੰ 64 ਸੀਟਾਂ ਹਾਸਲ ਹੋਈਆਂ ਹਨ। ਨਿਊਜ਼ੀਲੈਂਡ ਦੀ ਸੰਸਦ ਦੀਆਂ 120 ਸੀਟਾਂ ਹਨ ਅਤੇ ਬਹੁਮਤ ਲਈ 61 ਸੀਟਾਂ ਜ਼ਰੂਰੀ ਹਨ।

Share this Article
Leave a comment