ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਦਾ ਹੋਇਆ ਦੇਹਾਂਤ

TeamGlobalPunjab
1 Min Read

 ਵਾਸ਼ਿੰਗਟਨ: ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ‘ਚ ਬੀਤੇ ਸ਼ਨਿਚਰਵਾਰ ਨੂੰ ਕੈਲੀਫੋਰਨੀਆ ‘ਚ ਦੇਹਾਂਤ ਹੋ ਗਿਆ। ਸ਼ੁਲਟਜ਼ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਦੌਰਾਨ ਸੀਤ ਜੰਗ ਨੂੰ ਖ਼ਤਮ ਕਰਨ ਦੀ ਦਿਸ਼ਾ  ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਟੈਨਫੋਰਡ ਯੂਨੀਵਰਸਿਟੀ ਸਥਿਤ ਹੂਵਰ ਇੰਸਟੀਟਿਊਸ਼ਨ ਨੇ ਦਿੱਤੀ। ਇੱਥੇ ਸ਼ੁਲਟਜ਼ ਨੇ ਤਿੰਨ ਦਹਾਕਿਆਂ ਤਕ ਕੰਮ ਕੀਤਾ।

ਸ਼ੁਲਟਜ਼ ਆਪਣੇ ਲੰਬੇ ਸਿਆਸੀ ਕਰੀਅਰ ਦੌਰਾਨ ਦੂਜੇ ਅਜਿਹੇ ਵਿਅਕਤੀ ਸਨ ਜਿਹੜੇ ਚਾਰ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਰੋਨਾਲਡ ਰੀਗਨ ਦੀ ਸਰਕਾਰ  ‘ਚ ਸ਼ੁਲਟਜ਼ ਜਿੱਥੇ ਵਿਦੇਸ਼ ਮੰਤਰੀ ਰਹੇ, ਉਥੇ ਰਿਚਰਡ ਨਿਕਸਨ ਦੇ ਪ੍ਰਸ਼ਾਸਨ ‘ਚ ਵਿੱਤ ਮੰਤਰੀ, ਕਿਰਤ ਮੰਤਰੀ ਤੇ ਡਿਪਾਰਟਮੈਂਟ ਆਫ ਦੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਅਹੁਦੇ ‘ਤੇ ਰਹੇ।

ਸਾਬਕਾ ਵਿਦੇਸ਼ ਮੰਤਰੀ ਤੇ ਹੂਵਰ ਇੰਸਟੀਚਿਊਟ ਦੀ ਨਿਰਦੇਸ਼ਕ ਕੋਂਡਲਿਸਾ ਰਾਈਸ ਨੇ ਕਿਹਾ, ਸ਼ੁਲਟਜ਼ ਹਰ ਮਾਅਨੇ ‘ਚ ਸੱਚੇ ਰਾਸ਼ਟਰਭਗਤ ਸਨ। ਸ਼ੁਲਟਜ਼ ਨੂੰ ਇਤਿਹਾਸ ‘ਚ ਇਕ ਅਜਿਹੇ ਵਿਅਕਤੀ ਲਈ ਯਾਦ ਕੀਤਾ ਜਾਵੇਗਾ ਜਿਸ ਨੇ ਦੁਨੀਆ ਨੂੰ ਸ਼ਾਂਤੀ ਵੱਲ ਲਿਜਾਉਣ ਲਈ ਕੋਈ ਕਸਰ ਨਹੀਂ ਛੱਡੀ।’ ਸ਼ੁਲਟਜ਼ ਦੇ ਦੇਹਾਂਤ ਦੀ ਵਜ੍ਹਾ ਹਾਲੇ ਤਕ ਸਪੱਸ਼ਟ ਨਹੀਂ ਹੋ ਸਕੀ ਹੈ।

Share this Article
Leave a comment