ਨਛੱਤਰ ਗਿੱਲ ਦੀ ਪਤਨੀ ਦੇ ਸਸਕਾਰ ਦੌਰਾਨ ਬੱਚਿਆਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Rajneet Kaur
1 Min Read

ਨਿਊਜ਼ ਡੈਸਕ : ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਅੱਜ ਦੇਹਾਂਤ ਹੋ ਗਿਆ ਹੈ। ਦਲਵਿੰਦਰ ਕੌਰ ਦੇ ਸਸਕਾਰ ਦੌਰਾਨ ਬੱਚਿਆਂ ਅਤੇ ਖੁਦ ਨਛੱਤਰ ਗਿੱਲ ਦੀ ਹਾਲਤ ਕਾਫੀ ਖਰਾਬ ਦਿਖਾਈ ਦੇ ਰਹੀ ਹੈ।

ਦੱਸ ਦੇਈਏ ਕਿ ਦਲਵਿੰਦਰ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਹਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ ‘ਤੇ ਪਰਿਵਾਰ ਸਮੇਤ ਆਏ ਹੋਏ ਸਨ। ਹੱਥਾਂ ਵਿੱਚ ਮਹਿੰਦੀ ਦਾ ਰੰਗ ਅਤੇ ਚੂੜੀਆਂ ਪਾਈ ਧੀ ਮਾਂ ਨੂੰ ਆਵਾਜਾਂ ਮਾਰ ਰਹੀ ਸੀ, ਪੁੱਤਰ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੱਸ ਦੇਈਏ ਕਿ ਦੋ ਦਿਨ ਪਹਿਲਾਂ 14 ਨਵੰਬਰ ਨੂੰ ਹੀ ਨਛੱਤਰ ਗਿੱਲ ਦੀ ਧੀ ਦਾ ਵਿਆਹ ਹੋਇਆ ਸੀ ਤੇ ਭਲਕੇ 17 ਨਵੰਬਰ ਨੂੰ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੋਣਾ ਸੀ। ਇਸੇ ਵਿਚਾਲੇ ਪਤਨੀ ਦੀ ਮੌਤ ਨਾਲ ਘਰ ਵਿੱਚ ਸੱਥਰ ਵਿੱਛ ਗਏ ਅਤੇ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment