ਵਾਰਾਣਸੀ: ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਕੋਵਿਡ ਵੈਕਸੀਨ ਅਤੇ ਟੈਸਟਿੰਗ ਕਿੱਟਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਫਰਜ਼ੀ ਕੋਰੋਨਾ ਵੈਕਸੀਨ ਅਤੇ ਫਰਜ਼ੀ ਟੈਸਟਿੰਗ ਕਿੱਟਾਂ ਕਈ ਰਾਜਾਂ ਵਿੱਚ ਸਪਲਾਈ ਕੀਤੀਆਂ ਜਾਣੀਆਂ ਸਨ। ਖੁਸ਼ਕਿਸਮਤੀ ਨਾਲ, ਪੁਲਿਸ ਨੇ ਸਪਲਾਈ ਕੀਤੇ ਜਾਣ ਤੋਂ ਪਹਿਲਾਂ ਹੀ ਨਕਲੀ ਟੀਕੇ ਬਣਾਉਣ ਅਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਾਰਾਣਸੀ ਦੇ ਰੋਹਿਤ ਨਗਰ ‘ਚ ਨਕਲੀ ਟੀਕਾ ਬਣਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵੱਡੇ ਪੱਧਰ ‘ਤੇ ਨਕਲੀ ਕੋਵਿਡਸ਼ੀਲਡ ਵੈਕਸੀਨ, ਨਕਲੀ ZyCoV-D ਵੈਕਸੀਨ ਅਤੇ ਨਕਲੀ ਕੋਵਿਡ ਟੈਸਟਿੰਗ ਕਿੱਟ ਬਰਾਮਦ ਕੀਤੀ।
ਦੱਸ ਦੇਈਏ ਕਿ ਪੁਲਿਸ ਨੇ ਨਕਲੀ ਕੋਰੋਨਾ ਵੈਕਸੀਨ ਬਣਾਉਣ ਅਤੇ ਸਪਲਾਈ ਕਰਨ ਦੇ ਮਾਮਲੇ ਵਿੱਚ ਰਾਕੇਸ਼ ਥਵਾਨੀ, ਸੰਦੀਪ ਸ਼ਰਮਾ, ਲਕਸ਼ਯ ਜਾਵਾ, ਸ਼ਮਸ਼ੇਰ ਅਤੇ ਅਰੁਣੇਸ਼ ਵਿਸ਼ਵਕਰਮਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।