ਸਾਬਕਾ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਬਰਕਰਾਰ, ਕੈਪੀਟਲ ਹਿੰਸਾ ਦੇ ਪੀੜਤ ਕਰ ਸਕਦੈ ਮੁਕੱਦਮਾ

TeamGlobalPunjab
2 Min Read

ਵਾਸ਼ਿੰਗਟਨ:-  ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਅਮਰੀਕੀ ਸੰਸਦ (ਕੈਪੀਟਲ ਹਿਲ) ‘ਤੇ ਹਮਲੇ ਦੇ ਮਾਮਲੇ ‘ਚ ਚਲਾਏ ਗਏ ਦੂਜੇ ਮਹਾਦੋਸ਼ ਤੋਂ ਮੁਕਤੀ ਪਿੱਛੋਂ ਉਨ੍ਹਾਂ ਦੀਆਂ ਮੁਸ਼ਕਲਾਂ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਹੋਈਆਂ ਹਨ। ਸਾਬਕਾ ਰਾਸ਼ਟਰਪਤੀ ਲਈ ਅਗਲਾ ਕਦਮ ਅਦਾਲਤ ਵੀ ਹੋ ਸਕਦਾ ਹੈ।

 ਦੱਸ ਦਈਏ ਟਰੰਪ ਹੁਣ ਇਕ ਆਮ ਨਾਗਰਿਕ ਬਣ ਗਏ ਹਨ, ਟਰੰਪ ਕੋਲ ਉਹ ਕਾਨੂੰਨੀ ਸੁਰੱਖਿਆ ਨਹੀਂ ਹੈ ਜੋ ਰਾਸ਼ਟਰਪਤੀ ਅਹੁਦੇ ਦੌਰਾਨ ਸੀ। ਸੈਨੇਟ ‘ਚ ਘੱਟਗਿਣਤੀ ਆਗੂ ਕੈਂਟਕੀ ਮਿੱਚ ਮੈਕਕੌਨੈਲ ਨੇ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਅਹੁਦੇ ਦੌਰਾਨ ਜੋ ਵੀ ਕੰਮ ਕੀਤਾ ਹੈ, ਟਰੰਪ ਉਸ ਲਈ ਅੱਜ ਵੀ ਉੰਨੇ ਜ਼ਿੰਮੇਵਾਰ ਹਨ।

 ਮਿੱਚ  ਨੇ ਕਿਹਾ ਕਿ ਟਰੰਪ ਨੂੰ ਜਵਾਬਦੇਹ ਬਣਾਉਣ ਲਈ ਸੈਨੇਟ ਦੀ ਸੁਣਵਾਈ ਨਾਲੋਂ ਵਧੇਰੇ ਅਦਾਲਤਾਂ ਢੁੱਕਵੀਂ ਥਾਂ ਹੈ। 6 ਜਨਵਰੀ ਨੂੰ ਟਰੰਪ ਦੇ ਸਮਰਥਕਾਂ ਵੱਲੋਂ ਕੈਪੀਟਲ ਹਿੱਲ ‘ਤੇ ਹਮਲਾ ਕੀਤਾ ਗਿਆ ਸੀ, ਜਿਸ‘ ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੋਸ਼ ਲਾਇਆ ਜਾਂਦਾ ਹੈ ਕਿ ਟਰੰਪ ਨੇ ਆਪਣੇ ਭਾਸ਼ਣ ਰਾਹੀਂ ਸਮਰਥਕਾਂ ਨੂੰ ਹਿੰਸਾ ਲਈ ਭੜਕਾਇਆ ਸੀ। ਇਸ ਕੇਸ ‘ਚ ਟਰੰਪ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਕੈਪੀਟਲ ਹਿੰਸਾ ਦੇ ਪੀੜਤ ਵੀ ਟਰੰਪ ਖਿਲਾਫ ਮੁਕੱਦਮਾ ਕਰ ਸਕਦੇ ਹਨ।

 ਇਸਤੋਂ ਇਲਾਵਾ ਸੈਨੇਟ ‘ਚ ਟਰੰਪ ਦੇ ਬਰੀ ਹੋਣ ਤੋਂ ਬਾਅਦ ਹੁਣ ਡੈਮੋਕਰੇਟ ਤੇ ਰਿਪਬਲਿਕਨ ਦੋਵੇਂ ਹੀ ਪਾਰਟੀਆਂ ਸੰਸਦ ਹਮਲੇ ਦੀ ਜਾਂਚ ਉਸੇ ਤਰ੍ਹਾਂ ਸੁਤੰਤਰ ਕਮਿਸ਼ਨ ਤੋਂ ਕਰਾਉਣ ਦੀ ਹਮਾਇਤ ਕਰ ਰਹੀਆਂ ਹਨ, ਜਿਵੇਂ 11 ਸਤੰਬਰ ਦੇ ਹਮਲੇ ਦੀ ਜਾਂਚ ਹੋਈ ਸੀ।

- Advertisement -

ਪ੍ਰਤੀਨਿਧੀ ਸਦਨ ਦੀ ਸਪੀਕਰ, ਨੈਨਸੀ ਪੇਲੋਸੀ, ਡੀ-ਕੈਲੀਫਾਈਡ, ਨੇ ਰਿਟਾਇਰਡ ਆਰਮੀ ਲੈਫਟੀਨੈਂਟ ਜਨਰਲ ਰਸਲ ਹੋਨੌਰ ਨੂੰ ਕੈਪੀਟਲ ਦੀ ਸੁਰੱਖਿਆ ਪ੍ਰਕਿਰਿਆ ਦੀ ਸਮੀਖਿਆ ਦੀ ਅਗਵਾਈ ਕਰਨ ਲਈ ਵੀ ਕਿਹਾ ਹੈ। ਦੋਵਾਂ ਧਿਰਾਂ ਦੇ ਸੰਸਦ ਮੈਂਬਰਾਂ ਨੇ ਅਜੇ ਮਾਮਲੇ ਦੀ ਹੋਰ ਜਾਂਚ ਹੋਣ ਦੇ ਸੰਕੇਤ ਦਿੱਤੇ ਹਨ।

TAGGED: , ,
Share this Article
Leave a comment