ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਦਾ ਦਿਹਾਂਤ, ਨਾਮੀ ਹਸਤੀਆਂ ਨੇ ਭੇਟ ਕੀਤੀ ਸ਼ਰਧਾਂਜਲੀ

TeamGlobalPunjab
1 Min Read

ਨਿਊਜ਼ ਡੈਸਕ: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਦਾ ਸੋਮਵਾਰ ਨੂੰ ਦਿੱਲੀ ਵਿੱਚ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।ਭਾਰਤੀ ਪ੍ਰਸ਼ਾਸਨਿਕ ਸੇਵਾ ਅਧਕਾਰੀ ਜਗਮੋਹਨਦਿੱਲੀ ਅਤੇ ਗੋਆ ਦੇ ਉੱਪ ਰਾਜਪਾਲ ਵੀ ਰਹੇ ਸਨ।ਜਗਮੋਹਨਨੇ ਬਤੌਰ ਨੌਕਰਸ਼ਾਹ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਵਾਜਪਾਈ ਸਰਕਾਰ ੳਮੇਂ ਉਹ ਕੇਂਦਰੀ ਸੰਚਾਰ, ਸ਼ਹਿਰੀ ਵਿਕਾਸ,ਸੈਰ-ਸਪਾਟਾ ਅਤੇ ਸਭਿਆਚਾਰ ਮੰਤਰੀ ਵੀ ਰਹੇ ਸਨ।ਉਨ੍ਹਾਂ ਨੂੰ ਸਾਲ 1971 ‘ਚ ਪਦਮਸ੍ਰੀ,1977 ‘ਚ ਪਦਮ ਭੂਸ਼ਨ ਅਤੇ 2016 ‘ਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ।

ਪੀ.ਐਮ ਮੋਦ ਨੇ ਜਗਮੋਹਨ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਟਵੀਟ ‘ਚ ਲਿਖਿਆ ਕਿ ਜਗਮੋਹਨ ਜੀ ਦਾ ਦਿਹਾਂਤ ਸਾਡੀ ਕੌਮ ਲਈ ਯਾਦਗਾਰੀ ਘਾਟਾ ਹੈ। ਉਹ ਇਕ ਮਿਸਾਲੀ ਪ੍ਰਸ਼ਾਸਕ ਅਤੇ ਇਕ ਪ੍ਰਸਿੱਧ ਵਿਦਵਾਨ ਸੀ। ਉਸਨੇ ਹਮੇਸ਼ਾਂ ਭਾਰਤ ਦੀ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਹਮੇਸ਼ਾਂ ਭਾਰਤ ਦੀ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਦਿਲਾਸਾ। ਓਮ ਸ਼ਾਂਤੀ।

ਰਾਸ਼ਟਰਪਤੀ ਰਾਮਨਾਥ ਕੋਵਿੰਦ,ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ,ਸਮੇਤ ਕਈ ਅਹਿਮ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

- Advertisement -
Share this Article
Leave a comment