ਕਾਬੁਲ ‘ਚ ਅਮਰੀਕਾ ਦੀ ਏਅਰ ਸਟ੍ਰਾਈਕ, ਟਲਿਆ ਵੱਡਾ ਆਤਮਘਾਤੀ ਹਮਲਾ

TeamGlobalPunjab
2 Min Read

ਕਾਬੁਲ  : ਅਮਰੀਕਾ ਨੇ ਅਫ਼ਗਾਨਿਸਤਾਨ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ’ਤੇ ਮੁੜ ਡਰੋਨ ਹਮਲਾ ਕੀਤਾ ਹੈ। ਸੰਯੁਕਤ ਰਾਜ ਨੇ ਇੱਕ ਡਰੋਨ ਹਮਲੇ ਨਾਲ ਆਤਮਘਾਤੀ ਹਮਲਾਵਰਾਂ ਨਾਲ ਭਰੇ ਇੱਕ ਵਾਹਨ ਨੂੰ ਤਬਾਹ ਕਰ ਦਿੱਤਾ। ਵਾਹਨ ਵਿੱਚ ਕਈ ਆਤਮਘਾਤੀ ਹਮਲਾਵਰ ਮੌਜੂਦ ਸਨ ਜੋ ਕਾਬੁਲ ਹਵਾਈ ਅੱਡੇ ਤੇ ਹਮਲਾ ਕਰਨ ਜਾ ਰਹੇ ਸਨ। ਉਸ ਨੂੰ ਰੋਕਣ ਲਈ ਅਮਰੀਕਾ ਨੇ ਉਸ ‘ਤੇ ਡਰੋਨ ਨਾਲ ਹਮਲਾ ਕੀਤਾ। ਅਮਰੀਕਾ ਨੇ ਕਿਹਾ ਕਿ ਇਹ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈਐਸਆਈਐਸ-ਖੁਰਾਸਾਨ ਦੇ ਵੱਡੇ ਹਮਲੇ ਨੂੰ ਰੋਕਣ ਲਈ ਕੀਤਾ ਗਿਆ ਸੀ।

ਹਮਲੇ ਦੇ ਕੁਝ ਦੇਰ ਬਾਅਦ ਤਾਲਿਬਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਵਾਈ ਹਮਲਾ ਕੀਤਾ ਹੈ। ਤਾਲਿਬਾਨ ਨੇ ਕਿਹਾ ਕਿ ਇਕ ਅਮਰੀਕੀ ਹਵਾਈ ਹਮਲੇ ਨੇ ਇਕ ਵਾਹਨ ‘ਚ ਇਕ ਆਤਮਘਾਤੀ ਹਮਲਾਵਾਰ ਨੂੰ ਨਿਸ਼ਾਨਾ ਬਣਾਇਆ ਜੋ ਅਮਰੀਕੀ ਫੌਜ ਦੀ ਨਿਕਾਸੀ ਦਰਮਿਆਨ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲਾ ਕਰਨਾ ਚਾਹੁੰਦਾ ਸੀ।ਇਕ ਨਿਊਜ਼ੀ ਏਜੰਸੀ ਮੁਤਾਬਕ ਅਮਰੀਕਾ ਨੇ ਜੋ ਹਵਾਈ ਹਮਲਾ ਕੀਤਾ ਹੈ ਉਸ ‘ਚ ਇਕ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਇਆ ਗਿਆ।

ਆਈਐੱਸ ਵੱਲੋਂ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਅਮਰੀਕਾ ਨੇ ਕਾਬੁਲ ਤੋਂ ਆਪਣੇ ਫ਼ੌਜੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ 31 ਅਗਸਤ ਤਕ ਆਪਣੇ ਸਾਰੇ ਫ਼ੌਜੀਆਂ ਨੂੰ ਅਫ਼ਗਾਨਿਸਤਾਨ ’ਚੋਂ ਕੱਢ ਲੈਣ ਦੀ ਗੱਲ ਦੁਹਰਾਈ ਹੈ।

Share this Article
Leave a comment