ਸਿਹਤ ਨਾਲ ਹੈ ਪਿਆਰ ਤਾਂ ਭੁੱਲ ਕੇ ਵੀ ਚਿਕਨ ਨਾਲ ਇਨ੍ਹਾਂ ਚੀਜਾਂ ਦਾ ਨਾ ਕਰੋ ਸੇਵਨ

TeamGlobalPunjab
3 Min Read

ਖਾਣ-ਪੀਣ ਦੇ ਸ਼ੌਕੀਨ ਲੋਕ ਆਪਣੀ ਮਨਪਸੰਦ ਚੀਜ ਦਿਖ ਦੇ ਹੀ ਝੱਟ ਉਸਨੂੰ ਖਾਣ ਲਈ ਝੱਪਟ ਪੈਂਦੇ ਹਨ ਪਰ ਕੀ ਤੁਸੀ ਜਾਣਦੇ ਹੋ ਤੁਹਾਡੀ ਇਹ ਆਦਤ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦੀ ਹੈ। ਜੀ ਹਾਂ ਖਾਣ-ਪੀਣ ਨਾਲ ਜੁੜੀ ਕਈ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਨੂੰ ਇੱਕ ਦੂੱਜੇ ਦੇ ਨਾਲ ਮਿਲਾਕੇ ਖਾਣ ਨਾਲ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਦਾ ਹੈ, ਅਜਿਹਾ ਹੀ ਇੱਕ ਉਦਾਹਰਣ ਹੈ ਚਿਕਨ।

ਚਿਕਨ ਦੇ ਸ਼ੌਕੀਨ ਲੋਕ ਭੁੱਲ ਕੇ ਵੀ ਚਿਕਨ ਦੇ ਨਾਲ ਇਹ 3 ਚੀਜਾਂ ਖਾਣ ਦੀ ਗਲਤੀ ਨਾ ਕਰਨ ਨਹੀਂ ਤਾਂ ਉਸਦਾ ਤੁਹਾਡੇ ਸਰੀਰ ਉੱਤੇ ਬਹੁਤ ਮਾੜਾ ਅਸਰ ਪਵੇਗਾ। ਆਓ ਜਾਣਦੇ ਹਾਂ ਆਖਰ ਕਿਹੜੀਆਂ ਹਨ ਉਹ 3 ਚੀਜਾਂ

ਦਹੀ: ਚਿਕਨ ਖਾਣ ਵਾਲੇ ਲੋਕਾਂ ਨੂੰ ਕਦੇ ਵੀ ਉਸ ਦੇ ਨਾਲ ਦਹੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਚਿਕਨ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਤੇ ਉਥੇ ਹੀ, ਦਹੀ ਪੇਟ ਨੂੰ ਠੰਢ ਪਹੁੰਚਾਉਂਦਾ ਹੈ। ਦਹੀ ਅਤੇ ਚਿਕਨ ਨੂੰ ਇਕੱਠੇ ਖਾਣ ਨਾਲ ਦੋਵੇਂ ਤੱਤ ਆਪਸ ‘ਚ ਮਿਲ ਕੇ ਪਾਚਣ ਕਿਰਿਆ ‘ਤੇ ਮਾੜਾ ਅਸਰ ਪਾਉਂਦੇ ਹਨ।

ਮੱਛੀ: ਚਿਕਨ ਅਤੇ ਮੱਛੀ ਦੋਵਾਂ ‘ਚ ਹੀ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਹਾਲਾਂਕਿ ਦੋਵਾਂ ਚੀਜਾਂ ਵਿੱਚ ਵੱਖ-ਵੱਖ ਪ੍ਰਕਾਰ ਦਾ ਪ੍ਰੋਟੀਨ ਹੁੰਦਾ ਹੈ। ਇਨ੍ਹਾਂ ਦੋਵਾਂ ਪ੍ਰੋਟੀਨ ਦਾ ਸੇਵਨ ਜਦੋਂ ਇਕੱਠੇ ਕੀਤਾ ਜਾਂਦਾ ਹੈ ਤਾਂ ਇਸ ਦਾ ਸਰੀਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

ਦੁੱਧ: ਚਿਕਨ ਦੇ ਨਾਲ ਦੁੱਧ ਦਾ ਵੀ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਸਲ ‘ਚ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਣ ਤੱਤ ਚਿਕਨ ਦੇ ਪੋਸ਼ਣ ਤਤਾਂ ਦੇ ਨਾਲ ਮਿਲ ਕੇ ਸਾਡੇ ਸਰੀਰ ‘ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਦੋਵਾ ਦਾ ਇਕੱਠੇ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਰਿਐਕਸ਼ਨ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਐਲਰਜੀ ਜਾਂ ਫਿਰ ਸਰੀਰ ‘ਤੇ ਸਫੇਦ ਦਾਗ-ਧੱਬੇ ਹੋ ਸਕਦੇ ਹਨ।

ਚਿਕਨ ਹੀ ਨਹੀਂ ਇਨ੍ਹਾਂ ਚੀਜਾਂ ਨੂੰ ਵੀ ਕਦੇ ਨਾ ਖਾਓ ਇੱਕਠੇ:
– ਮੱਛੀ ਦੇ ਨਾਲ ਤੇ ਬਾਅਦ ਵਿੱਚ ਕਦੇ ਵੀ ਕਾਲੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ
– ਤਿਲ ਦੇ ਨਾਲ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹੀ ਨਹੀਂ ਤਿਲ ਦੇ ਤੇਲ ਵਿੱਚ ਕਦੇ ਭੁੱਲ ਕੇ ਵੀ ਪਾਲਕ ਨਹੀਂ ਬਨਾਉਣੀ ਚਾਹੀਦੀ। ਅਜਿਹਾ ਕਰਨ ਨਾਲ ਡਾਇਰੀਆ ਹੋ ਸਕਦਾ ਹੈ
– 10 ਦਿਨ ਤੱਕ ਕਾਂਸੀ ਦੇ ਭਾਂਡੇ ‘ਚ ਰੱਖੇ ਘਿਓ ਨੂੰ ਨਹੀਂ ਖਾਣਾ ਚਾਹੀਦਾ
– ਪੀਲੀ ਛਤਰੀ ਵਾਲੇ ਮਸ਼ਰੂਮ ਸਰ੍ਹੋਂ ਦੇ ਤੇਲ ਵਿੱਚ ਨਹੀਂ ਪਕਾਉਣੇ ਚਾਹੀਦੇ
– ਚਾਵਲ ਦੇ ਨਾਲ ਸਿਰਕਾ ਕਦੇ ਵੀ ਨਹੀਂ ਖਾਣਾ ਚਾਹੀਦਾ

Share This Article
Leave a Comment