ਸ਼ਹਿਨਾਜ ਤੇ ਹਿਮਾਂਸ਼ੀ ਇੱਕ ਵਾਰ ਫਿਰ ਹੋਣਗੀਆਂ ਆਹਮੋਂ ਸਾਹਮਣੇ! 

TeamGlobalPunjab
1 Min Read

ਇੰਨੀ ਦਿਨੀਂ ਬਿਗ ਬਾਸ 13 ਖੂਬ ਸੁਰਖੀਆਂ ‘ਚ ਛਾਇਆ ਹੋਇਆ ਹੈ। ਹੁਣ ਬਿਗ ਬਾਸ 13 ਵਿੱਚ ਵਾਇਲਡ ਕਾਰਡ ਪ੍ਰਤੀਯੋਗੀ ਵੀ ਆਪਣੀ ਐਂਟਰੀ ਮਾਰਨ ਜਾ ਰਹੇ ਹਨ। ਜੀ ਹਾਂ ਇਸ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਇਨ੍ਹਾਂ ਪ੍ਰਤੀਯੋਗੀਆਂ ਵਿੱਚ ਇੱਕ ਨਾਮ ਬਿਗਬਾਸ ਦੀ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਨੂੰ ਟੱਕਰ ਦੇਣ ਵਾਲੀ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਮਾਡਲ ਹਿਮਾਂਸ਼ੀ ਖੁਰਾਨਾ ਦਾ ਵੀ ਹੈ। ਹੁਣ ਜੇਕਰ ਸ਼ਹਿਨਾਜ ਅਤੇ ਹਿਮਾਂਸ਼ੀ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਉਹ ਜੱਗ ਜਾਹਰ ਹੀ ਹਨ।

ਹੁਣ ਦੋਨੋਂ ਪੰਜਾਬੀ ਮਾਡਲ ਇੱਕ ਹੀ ਪਲੇਟਫਾਰਮ ‘ਤੇ ਇਕੱਠੀਆਂ ਹੋ ਰਹੀਆਂ ਹਨ ਉੱਥੋਂ ਦਾ ਮਾਹੌਲ ਕੀ ਹੋਵੇਗਾ ਇਹ ਤਾਂ ਬਾਅਦ ਵਿੱਚ ਹੀ ਪਤਾ ਲੱਗੇਗਾ ਪਰ ਇੱਕ ਵਾਰ ਇਸ ਬਾਰੇ ਗੱਲ ਕਰਦਿਆਂ ਹਿਮਾਂਸ਼ੀ ਨੇ ਇਹ ਜਰੂਰ ਕਹਿ ਦਿੱਤਾ ਹੈ ਕਿ ਉਹ ਆਪਣੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਨਫਰਤ ਰੱਖ ਕੇ ਬਿਗ ਬਾਸ ਦੇ ਘਰ ਅੰਦਰ ਨਹੀਂ ਜਾਣਾ ਚਾਹੁੰਦੀ। ਇਹ ਕਹਿਣ ਦੇ ਨਾਲ ਨਾਲ ਹਿਮਾਂਸ਼ੀ ਨੇ ਇਹ ਸ਼ੱਕ ਵੀ ਜਰੂਰ ਪ੍ਰਗਟ ਕੀਤਾ ਹੈ ਕਿ ਉਹ ਖੁਦ ਭਾਵੇਂ ਸ਼ਹਿਨਾਜ ਲਈ ਕੋਈ ਟਿੱਪਣੀ ਨਾ ਕਰਨ ਪਰ ਸ਼ਹਿਨਾਜ ਜਰੂਰ ਟਿੱਪਣੀ ਕਰੇਗੀ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਸ਼ਹਿਨਾਜ ਨੂੰ ਰੀਅਲ ਲਾਈਫ ਵਿੱਚ ਫੇਕ ਕਰਾਰ ਦੇ ਦਿੱਤਾ।

 

 

- Advertisement -

 

 

 

Share this Article
Leave a comment