ਦੁਨੀਆ ‘ਚ ਸਭ ਤੋਂ ਵੱਧ ਕਮਾਉਣ ਵਾਲੇ ਐਕਟਰਸ ਦੀ TOP 10 ਲਿਸਟ ‘ਚ ਅਕਸ਼ੈ ਕੁਮਾਰ ਦਾ ਨਾਮ ਸ਼ਾਮਲ

TeamGlobalPunjab
2 Min Read

Forbes worlds highest paid list ਅਕਸ਼ੈ ਕੁਮਾਰ ਨੇ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੇ ਵੀ ਕਈ ਅਦਾਕਾਰਾਂ ਨੂੰ ਪਿੱਛੇ ਛੱਡ ਇੱਕ ਨਵਾਂ ਕਾਰਨਾਮਾ ਕਰ ਵਿਖਾਇਆ ਹੈ। ਅਸਲ ‘ਚ ਫੋਰਬਸ ਨੇ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ 10 ਐਕਟਰਸ ਦੀ ਲਿਸਟ ਜਾਰੀ ਕੀਤੀ ਇਸ ਲਿਸਟ ਵਿੱਚ ਅਕਸ਼ੈ ਦਾ ਨਾਮ ਚੌਥੇ ਸਥਾਨ ‘ਤੇ ਹੈ। ਇਸ ਲਿਸਟ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਕਿਸੇ ਵੀ ਬਾਲੀਵੁੱਡ ਐਕਟਰ ਦਾ ਨਾਮ ਸ਼ਾਮਲ ਨਹੀਂ ਹੈ।
Forbes worlds highest paid list
ਫੋਰਬਸ ਅਨੁਸਾਰ, 1 ਜੂਨ 2018 ਤੋਂ ਲੈ ਕੇ 1 ਜੂਨ 2019 ਦੇ ਵਿੱਚ ਅਕਸ਼ੈ ਦੀ ਅੰਦਾਜ਼ਨ ਕਮਾਈ 65 ਮਿਲੀਅਨ ਡਾਲਰ ਯਾਨੀ 465 ਕਰੋੜ ਹੈ। ਅਕਸ਼ੈ ਤੋਂ ਬਾਅਦ ਹਾਲੀਵੁੱਡ ਸਟਾਰ ਜੈਕੀ ਚੈਨ, ਐਡਮ ਸੈਂਡਲਰ, ਕਰਿਸ ਇਵਾਂਸ, ਪਾਲ ਰੁਡ ਅਤੇ ਵਿਲ ਸਮਿਥ ਦਾ ਨਾਮ ਆਇਆ ਹੈ। ਉੱਥੇ ਹੀ ਪਹਿਲਾਂ ਨੰਬਰ ‘ਤੇ ਹਾਲੀਵੁੱਡ ਐਕਟਰ ਡਵੇਨ ਜਾਨਸਨ ਦਾ ਨਾਮ ਹੈ।
Forbes worlds highest paid list
ਪਿਛਲੇ ਸਾਲ ਅਕਸ਼ੈ ਕੁਮਾਰ ਦੇ ਨਾਲ ਸਲਮਾਨ ਖਾਨ ਨੇ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਐਕਟਰਸ ਦੀ ਟਾਪ 10 ਲਿਸਟ ‘ਚ ਜਗ੍ਹਾ ਬਣਾਈ ਸੀ, ਪਰ ਇਸ ਸਾਲ ਉਨ੍ਹਾਂ ਨੂੰ ਇਸ ਵਿੱਚ ਥਾਂ ਨਹੀਂ ਮਿਲ ਪਾਈ ਹੈ। ਪਿਛਲੇ ਸਾਲ ਇਸ ਲਿਸਟ ਵਿੱਚ ਅਕਸ਼ਏ ਕੁਮਾਰ ਸੱਤਵੇਂ ਨੰਬਰ ‘ਤੇ ਸਨ। ਉੱਥੇ ਹੀ ਸਲਮਾਨ 9ਵੇਂ ਸਥਾਨ ‘ਤੇ ਸਨ।
Forbes worlds highest paid list
ਦੱਸ ਦੇਈਏ ਕਿ ਅਕਸ਼ੈ ਕੁਮਾਰ ਆਪਣੀ ਕਮਾਈ ਦਾ ਕਾਫ਼ੀ ਹਿੱਸਾ ਦਾਨ ਵਿੱਚ ਦੇ ਦਿੰਦੇ ਹਨ। ਪਿਛਲੇ ਦਿਨੀਂ ਅਸਾਮ ਦੇ ਚੀਫ ਮਿਨਿਸਟਰ ਰਿਲੀਫ ਫੰਡ ਤੇ ਕਾਜੀਰੰਗਾ ਨੈਸ਼ਨਲ ਪਾਰਕ ਨੂੰ 1-1 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਅਕਸ਼ੈ ਕੁਮਾਰ ਨੇ ‘ਭਾਰਤ ਦੇ ਵੀਰ’ ਨਾਮ ਤੋਂ ਇੱਕ ਐਪ ਵੀ ਲਾਂਚ ਕੀਤੀ ਸੀ ਜਿਸ ਦੇ ਜ਼ਰੀਏ ਉਹ ਸ਼ਹੀਦਾਂ ਦੇ ਪਰਿਵਾਰਾਂ ਤੱਕ ਆਰਥਿਕ ਮਦਦ ਪਹੁੰਚਾਉਂਦੇ ਹਨ।

Read Also: ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਨੇ ਅਮਿਤਾਭ ਬੱਚਨ

ਜਦੋਂ ਅਕਸ਼ੈ ਕੁਮਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਸਾਨੂੰ ਮੁਸ਼ਕਲ ਸਮੇਂ ‘ਚ ਲੋੜਵੰਦਾ ਨਾਲ ਖੜ੍ਹਨਾ ਚਾਹੀਦਾ ਹੈ, ਤੁਸੀ 2 ਰੁਪਏ ਤੋਂ 5 ਲੱਖ ਰੁਪਏ ਤੱਕ ਦਾਨ ਕਰ ਸਕਦੇ ਹੋ ਤੇ ਮੇਰਾ ਮੰਨਣਾ ਹੈ ਕਿ ਭਗਵਾਨ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ ਇਸ ਲਈ ਮੈਂ ਬਿਨ੍ਹਾਂ ਸੋਚੇ ਦਾਨ ਕਰ ਦਿੰਦਾ ਹਾਂ।” ਕਿੱਥੇ ਲੈ ਕੇ ਜਾਣਾ ਹੈ ਪੈਸਾ ?
Forbes worlds highest paid list

Share this Article
Leave a comment