ਥ੍ਰੈਡਿੰਗ ਕਰਾਉਣ ਤੋਂ ਬਾਅਦ ਅਪਣਾਓ ਇਹ ਸਾਵਧਾਨੀਆਂ

TeamGlobalPunjab
3 Min Read

ਨਿਊਜ਼ ਡੈਸਕ – ਥ੍ਰੈਡਿੰਗ ਇੱਕ ਅਜਿਹਾ ਬਿਊਟੀ ਟ੍ਰੀਟਮੈਂਟ ਹੈ, ਜਿਸ ਨੂੰ ਅੱਜ ਕੱਲ ਦੀ ਹਰੇਕ ਕੁੜੀ ਤੇ ਜਨਾਨੀ ਜ਼ਰੂਰ ਕਰਵਾਉਂਦੀ ਹੈ। ਥ੍ਰੈਡਿੰਗ ਕਰਵਾਉਣ ਨਾਲ ਸਿਰਫ਼ ਆਈਬ੍ਰੋ ਨੂੰ ਹੀ ਬਿਹਤਰੀਨ ਸ਼ੇਪ ਨਹੀਂ ਮਿਲਦੀ ਸਗੋਂ ਇਸ ਨਾਲ ਚਿਹਰਾ ਹੋਰ ਜ਼ਿਆਦਾ ਖ਼ੂਬਸੂਰਤ ਵਿਖਾਈ ਦੇਣ ਲੱਗ ਜਾਂਦਾ ਹੈ। ਇਸ ਨੂੰ ਕਰਵਾਉਂਦੇ ਸਮੇਂ ਥੋੜ੍ਹਾ ਦਰਦ ਜ਼ਰੂਰ ਹੁੰਦਾ ਹੈ ਪਰ ਕੁਝ ਦੇਰ ਬਾਅਦ ਸਭ ਠੀਕ ਹੋ ਜਾਂਦਾ ਹੈ। ਕਈ ਜਨਾਨੀਆਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਥ੍ਰੈਡਿੰਗ ਕਰਾਉਣ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ। ਜੇ ਤੁਸੀਂ ਆਪਣੀ ਚਮੜੀ ਦਾ ਸਹੀ ਤਰ੍ਹਾਂ ਨਾਲ ਖ਼ਿਆਲ ਰੱਖਣਾ ਚਾਹੁੰਦੇ ਹੋ ਤਾਂ ਥ੍ਰੈਡਿੰਗ ਕਰਵਾਉਣ ਮਗਰੋਂ ਕੁਝ ਚੀਜ਼ਾਂ ਤੋਂ ਪ੍ਰਹੇਜ਼ ਕਰੋ।

 

ਨਾ ਕਰਵਾਓ ਬਲੀਚ

ਥ੍ਰੈਡਿੰਗ ਕਰਵਾਉਣ ਤੋਂ ਬਾਅਦ ਬਲੀਚ ਨਾ ਕਰਵਾਓ ਤੇ ਨਾ ਅਜਿਹੇ ਕਿਸੇ ਬਿਊਟੀ ਪ੍ਰੋਡਕਟ ਦੀ ਵਰਤੋਂ ਕਰੋ, ਜਿਨ੍ਹਾਂ ‘ਚ ਬਲੀਚ ਦੀ ਵਰਤੋਂ ਹੋਈ ਹੋਵੇ। ਇਸ ਨਾਲ ਤੁਹਾਨੂੰ ਇਚਿੰਗ ਤੇ ਇਰੀਟੇਸ਼ਨ ਹੋ ਸਕਦੀ ਹੈ ਤੇ ਜਦ ਤੁਸੀਂ ਖਾਰਿਸ਼ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।

- Advertisement -

 

ਆਈਬ੍ਰੋ ਨੂੰ ਵਾਰ-ਵਾਰ ਹੱਥ ਨਾ ਲਗਾਓ

ਥ੍ਰੈਡਿੰਗ ਕਰਾਉਣ ਤੋਂ ਬਾਅਦ ਆਪਣੇ ਆਈਬ੍ਰੋ ਨੂੰ ਵਾਰ-ਵਾਰ ਹੱਥ ਨਾ ਲਗਾਓ। ਦਰਅਸਲ, ਥ੍ਰੈਡਿੰਗ ਕਰਵਾਉਣ ਤੋਂ ਬਾਅਦ ਤੁਹਾਡੀ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ ਤੇ ਜਦ ਤੁਸੀਂ ਵਾਰ-ਵਾਰ ਚਮੜੀ ਨੂੰ ਹੱਥ ਲਗਾਉਂਦੇ ਹੋ ਤਾਂ ਚਮੜੀ ਦੇ ਅੰਦਰ ਧੂੜ-ਮਿੱਟੀ ਤੇ ਗੰਦਗੀ ਚਲੀ ਜਾਂਦੀ ਹੈ, ਜਿਸ ਕਾਰਨ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।

 

ਭੁੱਲ ਜਾਓ ਐਕਸਫੋਲੀਏਸ਼ਨ

- Advertisement -

ਇਹ ਸੱਚ ਹੈ ਕਿ ਚਮੜੀ ਨੂੰ ਐਕਸਫੋਲੀਏਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਅਜਿਹਾ ਕਰਨ ਦੀ ਭੁੱਲ ਨਾ ਕਰੋ। ਇਸ ਨਾਲ ਤੁਹਾਡੀ ਚਮੜੀ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਤੁਸੀਂ ਚਮੜੀ ਨੂੰ ਠੰਢਕ ਪ੍ਰਦਾਨ ਕਰਨ ਲਈ ਬਰਫ, ਐਲੋਵੇਰਾ ਜੈਲ ਤੇ ਗੁਲਾਬ ਜਲ ਆਦਿ ਦੀ ਵਰਤੋਂ ਕਰੋ।

 

ਧੁੱਪ ਨਿਕਲਣਾ

ਥ੍ਰੈਡਿੰਗ ਕਰਵਾਉਣ ਦੇ ਤੁਰੰਤ ਬਾਅਦ ਧੁੱਪ ਤੋਂ ਬਚਣਾ ਚਾਹੀਦਾ ਹੈ। ਜਦ ਤੁਸੀਂ ਥ੍ਰੈਡਿੰਗ ਦੇ ਤੁਰੰਤ ਬਾਅਦ ਧੁੱਪ ‘ਚ ਨਿਕਲਦੇ ਹੋ ਤਾਂ ਇਸ ਨਾਲ ਸੂਰਜ ਦੀਆਂ ਹਾਨੀਕਾਰਕ ਅਲਟਰਾ ਵਾਇਲੈਟ ਕਿਰਨਾਂ ਨਾਲ ਚਮੜੀ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ। ਜੇ ਤੁਹਾਨੂੰ ਧੁੱਪ ਵਿੱਚ ਨਿਕਲਣਾ ਹੀ ਹੈ ਤਾਂ ਘੱਟ ਤੋਂ ਘੱਟ ਦੋ ਘੰਟੇ ਦਾ ਅੰਤਰ ਜ਼ਰੂਰ ਰੱਖੋ।

Share this Article
Leave a comment