ਔਸਕਰ ਨਾਲ ਸਨਮਾਨਤ ਹੌਲੀਵੁੱਡ ਦੇ ਮਸ਼ਹੂਰ ਫਿਲਮ ਸੰਪਾਦਕ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ – ਹੌਲੀਵੁੱਡ ਦੇ ਮਸ਼ਹੂਰ ਫਿਲਮ ਸੰਪਾਦਕ ਤੇ ਸਕਰੀਨਰਾਈਟਰ ਰੌਬਰਟ ਸੀ ਜੋਨਸ ਦਾ ਦੇਹਾਂਤ ਹੋ ਗਿਆ ਹੈ। ਰੌਬਰਟ 84 ਸਾਲਾਂ ਦੇ ਸਨ। ਰੌਬਰਟ ਗੇਸ ਹੂਜ ਕਮਿੰਗ ਟੂ ਡਿਨਰ ਤੇ ਲਵ ਸਟੋਰੀ ਫਿਲਮਾਂ ਲਈ ਜਾਣੇ ਜਾਂਦੇ ਹਨ।  ਰੌਬਰਟ ਨੂੰ ਯੁੱਧ ਅਧਾਰਤ ਫਿਲਮ ਕਮਿੰਗ ਹੋਮ ਲਈ ਸਰਬੋਤਮ ਸਕ੍ਰੀਨ ਪਲੇਅ ਲਈ ਔਸਕਰ ਨਾਲ ਸਨਮਾਨਤ ਕੀਤਾ ਗਿਆ ਸੀ।

 ਦੱਸ ਦਈਏ 1 ਫਰਵਰੀ ਨੂੰ ਰੌਬਰਟ ਨੇ ਆਪਣੇ ਲਾਸ ਏਂਜਲਸ ਦੇ ਘਰ ‘ਚ ਆਖਰੀ ਸਾਹ ਲਿਆ। ਰੌਬਰਟ ਲੰਬੇ ਸਮੇਂ ਤੋਂ ਉਮਰ ਦੀਆਂ ਵੱਧ ਰਹੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ ਤੇ ਰੌਬਰਟ ਦੀ ਧੀ ਲੇਸਲੀ ਨੇ ਰੌਬਰਟ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਲੇਸਲੀ ਖ਼ੁਦ ਵੀ ਇੱਕ ਫਿਲਮ ਸੰਪਾਦਕ ਹੈ। ਲੇਸਲੀ ਨੇ ਆਪਣੇ ਬਿਆਨ ‘ਚ ਕਿਹਾ ਕਿ ‘ਮੇਰੇ ਪਿਤਾ ਨੇ ਮੇਰੇ ਫਿਲਮ ਸੰਪਾਦਨ ਕਰੀਅਰ ‘ਤੇ ਜ਼ਬਰਦਸਤ ਪ੍ਰਭਾਵ ਪਾਇਆ । ਮੈਂ ਆਪਣੇ ਪਿਤਾ ਨਾਲ ਕਈ ਫਿਲਮਾਂ ‘ਚ ਉਸਦੇ ਸਹਾਇਕ ਵਜੋਂ ਕੰਮ ਕੀਤਾ।

 ਰੌਬਰਟ ਦਾ ਜਨਮ 30 ਮਾਰਚ 1936 ਨੂੰ ਹੋਇਆ ਸੀ ਤੇ ਰੌਬਰਟ ਨੇ 1955 ‘ਚ ਆਈ ਫਿਲਮ ਅਨਟਮੇਡ ਤੇ ਦਿ ਲੋਂਗ ਹੌਟ ਸਮਰ ‘ਚ ਸਹਾਇਕ ਫਿਲਮ ਸੰਪਾਦਕ ਵਜੋਂ ਕੰਮ ਸ਼ੁਰੂ ਕੀਤਾ ਸੀ।

Share this Article
Leave a comment