ਕਿਰਨ ਖੇਰ ਭਿਆਨਕ ਬੀਮਾਰੀ ਨਾਲ ਪੀੜਤ, ਅਨੁਪਮ ਖੇਰ ਨੇ ਭਾਵੁਕ ਪੋਸਟ ਲਿਖ ਕੇ ਕਿਹਾ,’ਦੁਆਵਾਂ ਦੀ ਜ਼ਰੂਰਤ’

TeamGlobalPunjab
1 Min Read

ਨਵੀਂ ਦਿੱਲੀ: ਅਦਾਕਾਰ ਤੇ ਬੀਜੇਪੀ ਸਾਂਸਦ ਕਿਰਨ ਖੇਰ ਦੇ ਚਾਹੁਣ ਵਾਲਿਆਂ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਕਿਰਨ ਖੇਰ ਬਲੱਡ ਕੈਂਸਰ ਨਾਲ ਪੀੜਤ ਹਨ। ਇਸ ਗੱਲ ਦੀ ਪੁਸ਼ਟੀ ਖੁਦ ਉਨ੍ਹਾਂ ਦੇ ਪਤੀ ਅਨੁਪਮ ਖੇਰ ਨੇ ਕੀਤੀ ਹੈ। ਉਨ੍ਹਾਂ ਨੇ ਇਕ ਭਾਵੁਕ ਪੋਸਟ ਲਿਖ ਕੇ ਇਸ ਗੱਲ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ।

ਅਨੁਪਮ ਖੇਰ ਨੇ ਲਿਖਿਆ, ‘ ਅਫ਼ਵਾਹਾਂ ਨਾਲ ਸਥਿਤੀ ਹੋਰ ਵਿਗੜਦੀ ਹੈ। ਇਸ ਲਈ ਮੈਂ ਤੇ ਸਿਕੰਦਰ ਖ਼ੁਦ ਸਾਰਿਆਂ ਨੂੰ ਜਾਣਕਾਰੀ ਦੇ ਰਹੇ ਹਾਂ ਕਿ ਕਿਰਨ ਖੇਰ ਮਲਟੀਪਲ ਮਾਇਲੋਮਾ ਨਾਲ ਜੂਝ ਰਹੀ ਹੈ ਜੋ ਕਿ ਇਕ ਪ੍ਰਕਾਰ ਦਾ ਬਲੱਡ ਕੈਂਸਰ ਹੈ।

ਇਸ ਪੋਸਟ ‘ਚ ਅਨੁਪਮ ਖੇਰ ਨੇ ਅੱਗੇ ਲਿਖਿਆ, ਉਹ ਹਾਲੇ ਇਲਾਜ ਕਰਵਾ ਰਹੀ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਤੋਂ ਜਲਦ ਹੀ ਠੀਕ ਹੋ ਜਾਵੇਗੀ। ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਉਨ੍ਹਾਂ ਦਾ ਇਲਾਜ ਇਕ ਸ਼ਾਨਦਾਰ ਡਾਕਟਰਾਂ ਦੀ ਟੀਮ ਕਰ ਰਹੀ ਹੈ। ਉਹ ਹਮੇਸ਼ਾ ਇੱਕ ਫਾਈਟਰ ਰਹੀ ਹੈ ਤੇ ਹਰ ਚੀਜ਼ ਨੂੰ ਉਹਨਾਂ ਨੇ ਬਾਖੂਬੀ ਝੱਲਿਆ ਹੈ ਤੇ ਉਸ ਚੋਂ ਬਾਹਰ ਵੀ ਨਿਕਲੀ ਹੈ।

Share this Article
Leave a comment