ਉੱਥੇ ਹੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਨੂੰ ਮਾਰ ਗਿਰਾਇਆ ਗਿਆ ਏਸਕੈਮਬੀਆ ਕਾਉਂਟੀ ਦੇ ਅਧਿਕਾਰੀ ਡੇਵਿਡ ਮੋਰਗਨ ਨੇ ਕਿਹਾ ਕਿ ਇਸ ਦੌਰਾਨ ਦੋ ਅਧਿਕਾਰੀਆਂ ਸਣੇ 11 ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ sn ਇਨ੍ਹਾਂ ‘ਚੋਂ ਇੱਕ ਅਧਿਕਾਰੀ ਨੇ ਹਮਲਾਵਰ ਨੂੰ ਮਾਰ ਗਿਰਾਇਆ।
ਅਮਰੀਕਾ ਦੇ ਦੋ ਸੁਰੱਖਿਆ ਅਧਿਕਾਰੀਆਂ ਨੇ ਪਹਿਚਾਣ ਗੁਪਤ ਰੱਖਦੇ ਹੋਏ ਕਿਹਾ ਕਿ ਸ਼ੱਕ ਹੈ ਕਿ ਜਲ ਸੈਨਾ ਦੇ ਅੱਡੇ ‘ਤੇ ਗੋਲੀਬਾਰੀ ਕਰਨ ਵਾਲਾ ਹਮਲਾਵਰ ਸਊਦੀ ਨਾਗਰਿਕ ਸੀ ਤੇ ਉਹ ਅਮਰੀਕਾ ਵਿੱਚ ਟ੍ਰੇਨਿੰਗ ਲੈ ਰਿਹਾ ਸੀ ।
- Advertisement -
ਜਲ ਸੈਨਾ ਅੱਡੇ ਦੇ ਕਮਾਂਡਿੰਗ ਅਧਿਕਾਰੀ ਕੈਪਟਨ ਟਿਮੋਥੀ ਕਿਨਸੇਲਾ ਜੂਨੀਅਰ ਨੇ ਕਿਹਾ ਕਿ ਅਗਲੇ ਆਦੇਸ਼ ਤੱਕ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਉਸਦੇ ਅੰਦਰ ਮੌਜੂਦ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਜਾਰੀ ਹੈ। ਜਲ ਸੈਨਾ ਦੇ ਅੱਡੇ ਵਿੱਚ 16 ਹਜ਼ਾਰ ਤੋਂ ਜ਼ਿਆਦਾ ਜਵਾਨ ਤੇ 7,400 ਆਮ ਨਾਗਰਿਕ ਕੰਮ ਕਰਦੇ ਹਨ।
ਇਸ ਹਫ਼ਤੇ ਅਮਰੀਕੀ ਜਲ ਸੈਨਾ ਦੇ ਅੱਡੇ ‘ਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਅਮਰੀਕੀ ਜਲ ਸੈਨਿਕ ਨੇ ਦੋ ਲੋਕਾਂ ਦਾ ਗੋਲੀਆਂ ਮਾਰ ਕਰ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ ।
ਮਿਆਮੀ: ਅਮਰੀਕਾ ਦੇ ਫਲੋਰਿਡਾ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਹਮਲਾਵਰ ਨੇ ਜਲ ਸੈਨਾ ਦੇ ਹਵਾਈ ਅੱਡੇ ਵਿੱਚ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।