ਹਰਿਆਣਾ ‘ਚ ਮਹਾਪੰਚਾਇਤ ਸ਼ੁਰੂ, ਰਾਕੇਸ਼ ਟਿਕੈਤ, ਰਾਜੇਵਾਲ ਅਤੇ ਚੜੂਨੀ ਪਹੁੰਚੇ

TeamGlobalPunjab
1 Min Read

ਹਰਿਆਣਾ: ਕਿਸਾਨ ਅੰਦੋਲਨ ਦੇ 70ਵੇਂ ਦਿਨ ਜੀਂਦ ‘ਚ ਕਿਸਾਨਾਂ ਵੱਲੋਂ ਮਹਾਂ ਪੰਚਾਇਤ ਬੁਲਾਈ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਕੰਡੇਲਾ ਪਿੰਡ ਪਹੁੰਚ ਗਏ ਹਨ। ਮਹਾਂਪੰਚਾਇਤ ਵਿਚ ਹਰਿਆਣਾ ਦੀਆਂ 50 ਖਾਪਾਂ ਸ਼ਾਮਲ ਹੋਈਆਂ ਹਨ। ਇਸ ਤੋਂ ਇਲਾਵਾ ਇਸ ਮਹਾਪੰਚਾਇਤ ਵਿਚ ਹਜ਼ਾਰਾਂ ਦੇ ਕਰੀਬ ਲੋਕਾਂ ਦਾ ਇਕੱਠ ਵੀ ਮੌਜੂਦ ਹੈ । ਇਸ ਮਹਾਪੰਚਾਇਤ ‘ਚ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਘੜੀ ਜਾਵੇਗੀ।

ਰਾਕੇਸ਼ ਟਿਕੈਤ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਬਲਵੀਰ ਸਿੰਘ ਰਾਜੇਵਾਲ, ਰਤਨ ਸਿੰਘ ਮਾਨ ਵੀ ਮੌਜੂਦ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਅੱਜ ਇਸ ਮਹਾਪੰਚਾਇਤ ਵਿਚ ਵੱਡੇ ਫੈਸਲੇ ਲਏ ਜਾਣਗੇ।

ਇਸ ਤੋਂ ਇਲਾਵਾ 6 ਫਰਵਰੀ ਨੂੰ ਕਿਸਾਨਾਂ ਵੱਲੋਂ ਉਲੀਕੇ ਗਏ ਚੱਕਾ ਜਾਮ ਦੇ ਪ੍ਰੋਗਰਾਮ ਨੂੰ ਵੀ ਮਹਾਪੰਚਾਇਤ ਵੱਲੋਂ ਸਮਰਥਨ ਦਿੱਤਾ ਜਾਵੇਗਾ। ਹਰਿਆਣਾ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਵੀ ਮਹਾਪੰਚਾਇਤ ਬੁਲਾਈ ਗਈ ਸੀ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਸਨ।

Share this Article
Leave a comment