ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ, 39 ਜ਼ਖਮੀ

TeamGlobalPunjab
1 Min Read

ਜਕਾਰਤਾ: ਬੁੱਧਵਾਰ ਤੜਕੇ ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਇੱਕ ਜੇਲ੍ਹ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਘੱਟੋ-ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ।ਨਿਆਂ ਮੰਤਰਾਲੇ ਦੇ ਸੁਧਾਰ ਵਿਭਾਗ ਦੀ ਤਰਜਮਾਨ ਰੀਕਾ ਅਪ੍ਰਿਯੰਤੀ ਨੇ ਕਿਹਾ ਕਿ ਅਧਿਕਾਰੀ ਜੇਲ੍ਹ ਦੇ ਬਲਾਕ ਸੀ ਤੋਂ ਸ਼ੁਰੂ ਹੋਈ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਅਪ੍ਰਿਯੰਤੀ ਨੇ ਕਿਹਾ ਕਿ ਟੈਂਗਰਾਂਗ ਜੇਲ ਦਾ ਕੰਟਰੋਲ ਲੈਣ ਲਈ ਸੈਂਕੜੇ ਪੁਲਿਸ ਅਤੇ ਸਿਪਾਹੀ ਤਾਇਨਾਤ ਕੀਤੇ ਗਏ ਸਨ, ਜੋ ਕਿ 1,225 ਕੈਦੀਆਂ ਦੇ ਰਹਿਣ ਲਈ ਤਿਆਰ ਕੀਤੀ ਗਈ ਸੀ ਪਰ ਇਸ ਵਿੱਚ 2,000 ਤੋਂ ਵੱਧ ਕੈਦੀ ਹਨ।  ਜਿਸ ਬਲਾਕ ‘ਚ ਅੱਗ ਲੱਗੀ ਉਸ ‘ਚ ਕਰੀਬ 122 ਕੈਦੀ ਸਨ। ਉਨਾਂ ਦੱਸਿਆ ਕਿ ਕੁਝ ਘੰਟਿਆਂ ਬਾਅਦ ਅੱਗ ਨੂੰ ਬੁਝਾਇਆ ਗਿਆ ਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਇੰਡੋਨੇਸ਼ੀਆ ‘ਚ ਜੇਲ੍ਹ ਤੋੜਨਾ ਤੇ ਦੰਗੇ ਆਮ ਹਨ ਜਿੱਥੇ ਜੇਲ੍ਹਾਂ ‘ਚ ਭੀੜ ਇਕ ਸਮੱਸਿਆ ਬਣ ਗਈ ਹੈ। ਇਨ੍ਹਾਂ ਜੇਲ੍ਹਾਂ ‘ਚ ਵੱਡੀ ਗਿਣਤੀ ‘ਚ ਗੈਰਕਾਨੂਨੀ ਨਸ਼ਿਆਂ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਰੱਖਿਆ ਜਾਂਦਾ ਹੈ।

- Advertisement -

 

Share this Article
Leave a comment