ਪੰਜਾਬਣ ਮੁਟਿਆਰ ਦੇ ਜਜ਼ਬੇ ਨੂੰ ਸਲਾਮ, ਹਜ਼ਾਰਾਂ ਫੁੱਟ ਦੀ ਉਚਾਈ ਤੋਂ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

TeamGlobalPunjab
2 Min Read

ਫਰਿਜ਼ਨੋ: ਮੋਦੀ ਸਰਕਾਰ ਵਲੋਂ ਕਿਸਾਨੇ ‘ਤੇ ਥੋਪੇ 3 ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹੋਏ ਹਨ। ਕਿਸਾਨ ਅੰਦੋਲਨ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਦੁਨੀਆ ਭਰ ‘ਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ-ਵੱਖਰੇ ਢੰਗ ਵਰਤ ਰਹੇ ਹਨ। ਉਹ ਭਾਰਤ ਦੀ ਮੋਦੀ ਸਰਕਾਰ ਪ੍ਰਤੀ ਰੋਸ ਤੇ ਕਿਸਾਨ ਅੰਦੋਲਨ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਜਿਸ ਵਿਚ ਕਾਰ ਰੈਲੀਆਂ, ਸ਼ਾਂਤਮਈ ਪ੍ਰਦਰਸ਼ਨ ਤੇ ਭਾਰਤੀ ਦੂਤਘਰਾਂ ਦੇ ਬਾਹਰ ਪ੍ਰਦਰਸ਼ਨਾਂ ਦੇ ਦੌਰ ਜਾਰੀ ਹਨ। ਉੱਥੇ ਹੀ ਫਰਿਜ਼ਨੋ ਦੀ ਇਕ ਦਲੇਰ 18 ਸਾਲਾ ਪੰਜਾਬੀ ਮੁਟਿਆਰ ਮਨਜੋਤ ਕੌਰ ਨੇ ਨਿਵੇਕਲੇ ਢੰਗ ਨਾਲ ਕਿਸਾਨ ਅੰਦੋਲਨ ਦੇ ਹੱਕ `ਚ ਆਵਾਜ਼ ਬੁਲੰਦ ਕੀਤੀ ਹੈ।

ਮਨਜੋਤ ਕੌਰ ਨੇ ਕਿਸਾਨੀ ਅੰਦੋਲਨ ਵਿਚ ਆਪਣੀ ਆਵਾਜ਼ ਬੁਲੰਦ ਕਰਨ ਲਈ 18,000 ਫੁੱਟ ਤੋਂ ਛਾਲ ਮਾਰੀ ਤੇ ਉੱਚਾਈ ਤੋਂ ਹੀ ਨਾਅਰੇ ਲਗਾਏ। ਇਸ ਮੌਕੇ ਮਨਜੋਤ ਨੇ ਜੋ ਕਪੜੇ ਪਾਏ ਸਨ ਉਨ੍ਹਾਂ ਉਪਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਸਲੋਗਨ ਲ਼ਿਖੇ ਹੋਏ ਸਨ।

ਮਨਜੋਤ ਨੇ ਦੱਸਿਆ ਉਸ ਦੇ ਪੜਦਾਦਾ ਜੀ ਦੂਜੇ ਵਿਸ਼ਵ ਯੁੱਧ ਸਮੇਂ ਬ੍ਰਿਟਿਸ਼ ਆਰਮੀ ‘ਚ ਸਨ ਤੇ ਉਸ ਦੇ ਦਾਦਾ ਜੀ 1965 ਅਤੇ 71 ਦੀ ਲੜਾਈ ਦਾ ਹਿੱਸਾ ਰਹੇ ਅਤੇ ਮਨਜੋਤ ਦਾ ਭਰਾ ਹਰਜੋਤ ਮੌਜੂਦਾ ਸਮੇਂ ‘ਚ ਯੂਐਸ ਆਰਮੀ ‘ਚ ਸਰਵਿਸ ਕਰ ਰਿਹਾ ਹੈ। ਜਿੱਥੇ ਪੰਜਾਬੀਆਂ ਨੇ ਦੁਨਿਆਂ ‘ਚ ਆਪਣੀ ਦਲੇਰੀ ਦੇ ਝੰਡੇ ਗੱਡੇ ਹਨ, ਉਥੇ ਹੀ ਭਾਰਤ ਦੀ ਸਰਕਾਰ ਕਿਸਾਨਾਂ ਨੂੰ ਅੱਤਵਾਦੀ ਕਰਾਰ ਦੇ ਰਹੀ ਹੈ ਜਿਸ ਦਾ ਮਨਜੋਤ ਨੁੰ ਬਹੁਤ ਦੁਖ ਹੈ।

- Advertisement -

ਦੱਸਣਯੋਗ ਹੈ ਕਿ ਮਨਜੋਤ ਪੰਜਾਬ ਦੇ ਮੋਗਾ ਜਿਲ੍ਹੇ ਦੇ ਪਿੰਡ ਚੜਿੱਕ ਨਾਲ ਸਬੰਧ ਰੱਖਦੀ ਹੈ ਅਤੇ ਫਰਿਜ਼ਨੋ ਦੀ ਵਸਨੀਕ ਹੈ। ਪਰਿਵਾਰ ਵਲੋਂ ਪਿੰਡ ‘ਚੋਂ ਕਿਸਾਨੀ ਸੰਘਰਸ਼ ‘ਤੇ ਗਏ ਕਿਸਾਨਾਂ ਦੀ ਮਾਲੀ ਮੱਦਦ ਵੀ ਕੀਤੀ ਜਾ ਰਹੀ ਹੈ। ਮਨਜੋਤ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਤੇ ਹਰ ਕਿਸੇ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ।

Share this Article
Leave a comment