ਐਮਾਜ਼ੋਨ ਖਿਲਾਫ ਦਰਬਾਰ ਸਾਹਿਬ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ‘ਤੇ ਐਫਆਈਆਰ ਦਰਜ

TeamGlobalPunjab
1 Min Read

ਨਿਊਜ਼ ਡੈਸਕ : ਆਨਲਾਇਨ ਸ਼ਾਪਿੰਗ ਸਾਈਟਾਂ ਦਾ ਇਨਸਾਨ ਨੂੰ ਅੱਜ ਬਹੁਤ ਫਾਇਦਾ ਹੋ ਰਿਹਾ ਹੈ ਅਸੀਂ ਘਰ ਬੈਠੇ ਹੀ ਆਪਣੀ ਮਨਪਸੰਦ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ। ਪਰ ਇਨ੍ਹਾਂ ਸਾਈਟਾਂ ‘ਤੇ ਕਈ ਵਾਰ ਕੁਝ ਅਜਿਹੀਆਂ ਚੀਜਾਂ ਵੀ ਖਰੀਦਣ ਲਈ ਅਪਲੋਡ ਕੀਤੀ ਜਾਂਦੀਆਂ ਹਨ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਕੁਝ ਅਜਿਹੇ ਹੀ ਮਾਮਲੇ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ਵਿਰੁੱਧ ਐਫਆਈਆਰ ਦਰਜ ਕਰਵਾਈ ਗਈ ਹੈ।

ਇਸ ਸਬੰਧੀ ਸਿਰਸਾ ਵੱਲੋਂ ਆਪਣੇ ਟਵੀਟਰ ਹੈਂਡਲ ‘ਤੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਗਈ ਹੈ। ਸਿਰਸਾ ਨੇ ਆਪਣੇ ਟਵੀਟਰ ‘ਤੇ ਬਾਥਰੂਮ ਮੈਟਸ ਦੀ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ‘ਤੇ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ।

- Advertisement -

ਸਿਰਸਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਐਮਾਜ਼ੋਨ ਵਿਰੁੱਧ ਮਾਮਲਾ ਦਰਜ਼ ਕਰਵਾ ਦਿੱਤਾ ਹੈ। ਸਿਰਸਾ ਵੱਲੋਂ ਐਮਾਜ਼ੋਨ ਨੂੰ ਬੈਨ ਕਰਨ ਦੀ ਮੰਗ ਕੀਤੀ ਗਈ ਹੈ।

Share this Article
Leave a comment